ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 02 ਵੱਖ-ਵੱਖ ਮੁਕੱਦਮਿਆਂ ਦੇ ਵਿੱਚ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰ 250 ਗ੍ਰਾਮ ਅਫੀਮ ਅਤੇ 500 ਨਸ਼ੀਲੀਆਂ ਗੋਲੀਆ ਕੀਤੀਆ ਬ੍ਰਾਮਦ

ਮਲੋਟ: ਮਾਨਯੋਗ ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾਂ-ਨਿਰਦੇਸ਼ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਸ. ਗੁਰਚਰਨ ਸਿੰਘ ਐੱਸ.ਪੀ.(ਡੀ) ਅਤੇ ਸ.ਬਲਕਾਰ ਸਿੰਘ ਸੰਧੂ ਡੀ.ਐੱਸ.ਪੀ ਮਲੋਟ ਦੀ ਨਿਗਰਾਨੀ ਹੇਠ 02 ਵੱਖ-ਵੱਖ ਮੁਕੱਦਮਿਆ ਵਿੱਚ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋਂ 250 ਗ੍ਰਾਮ ਅਫੀਮ ਅਤੇ 500 ਨਸ਼ੀਲੀਆਂ ਗੋਲੀਆ ਬ੍ਰਾਮਦ ਕੀਤੀਆਂ। ਥਾਣਾ ਕਬਰਵਾਲਾ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਕੱਟਿਆਵਾਲੀ ਤੋਂ ਪੱਕੀ ਟਿੱਬੀ ਨੂੰ ਕੋਲ ਮੌਜੂਦ ਸੀ ਤਾਂ ਇੱਕ ਨੌਜਵਾਨ ਖੜਾ ਵਿਖਾਈ ਦਿੱਤਾ, ਸ਼ੱਕ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋਂ ਉਸ ਨੂੰ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸ਼ੁਸ਼ੀਲ ਕੁਮਾਰ ਉਰਫ ਮੁਨੀਮ ਪੁੱਤਰ ਫੂਲ ਸਿੰਘ ਵਾਸੀ ਅਬਹੋਰ, ਜਿਲ੍ਹਾ ਫਾਜਿਲਕਾ ਦੱਸਿਆ। ਜਿਸ ਤੇ ਪੁਲਿਸ ਵੱਲੋਂ ਉਸ ਦੀ ਤਲਾਸ਼ੀ ਲੈਣ ਤੇ ਉਸ ਦੇ ਹੱਥ ਵਿੱਚ ਫੜੇ ਮੌਮੀ ਲਿਫਾਫੇ ਵਿੱਚੋਂ ਅਫੀਮ ਬ੍ਰਾਮਦ ਹੋਈ ਜਿਸ ਦਾ ਵਜ਼ਨ ਕਰਨ ਤੇ 250 ਗ੍ਰਾਮ ਅਫੀਮ ਹੋਇਆ।

ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 05 ਮਿਤੀ 07.01.2023 ਅ/ਧ 18ਸੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਕਬਰਵਾਲਾ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ। ਇਸੇ ਤਰ੍ਹਾਂ 07 ਜਨਵਰੀ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮੌੜ ਰੋਡ ਪੁਲ ਸੂਆ ਦੇ ਨਾਲ ਜਾਂਦੀ ਲਿੰਕ ਰੋਡ ਜਲਾਲਾਬਾਦ ਰੋਡ ਤੇ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਇਕਲ ਪਰ ਸਵਾਰ 02 ਵਿਅਕਤੀ ਆਉਂਦੇ ਵਿਖਾਈ ਦਿੱਤੇ, ਜਿਸ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਏ। ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ, ਉਨ੍ਹਾਂ ਨੇ ਆਪਣਾ ਨਾਮ ਸਤਪਾਲ ਸਿੰਘ ਉਰਫ ਸੱਤਾ ਜੰਗੀਰ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਬਿੰਦਰ ਸਿੰਘ ਵਾਸੀਆਨ ਸ਼੍ਰੀ ਮੁਕਤਸਰ ਸਾਹਿਬ ਦੱਸਿਆ ਜਿਨਾਂ ਨੂੰ ਚੈੱਕ ਕਰਨ ਤੇ ਉਨ੍ਹਾਂ ਪਾਸੋਂ ਪਾਰਦਰਸ਼ੀ ਲਿਫਾਫੇ ਵਿੱਚੋਂ 50 ਪੱਤੇ ਨਸ਼ੀਲੀਆ ਗੋਲੀਆ ਹਰੇਕ ਪੱਤੇ ਵਿੱਚੋਂ 10/10 ਨਸ਼ੀਲੀਆ ਗੋਲੀਆ ਮਾਰਕਾ Tramadol Hydrochloride Tablets, Colovidol-100 SR ਤਾਂ ਕੁੱਲ 500 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 03 ਮਿਤੀ 07.01.2023 ਅ/ਧ 22/61/85 ਐੱਨ.ਡੀ.ਪੀ ਐਕਟ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ਼ ਰਜਿਸਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। Author: Malout Live