ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੋਰੋਨਾ ਦੇ ਆਏ 192 ਕੇਸ ਸਾਹਮਣੇ

ਮਲੋਟ:- ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਅੱਜ ਕੋਰੋਨਾ ਦੇ 192 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਹਨਾਂ ਵਿੱਚੋਂ ਮਲੋਟ ਦੇ 57 ਮਾਮਲੇ, ਸ਼੍ਰੀ ਮੁਕਤਸਰ ਸਾਹਿਬ ਦੇ 41, ਗਿੱਦੜਬਾਹਾ 13, ਜੇਲ੍ਹ 2 ਅਤੇ ਬਾਕੀ ਜ਼ਿਲ੍ਹੇ ਦੇ ਪਿੰਡਾਂ ਨਾਲ ਸੰਬੰਧਿਤ ਹਨ।

ਜ਼ਿਲ੍ਹੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1211 ਹੈ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਨਾਲ 528 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ 22 ਸਾਲਾਂ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਕਾਰਨ ਮੌਤ ਹੋ ਗਈ ਹੈ ਜੋ ਕਿ ਪਿੰਡ ਫੂਲੇਵਾਲਾ ਨਾਲ ਸੰਬੰਧਿਤ ਸੀ ਅਤੇ ਜੀ.ਜੀ.ਐੱਸ, ਐੱਮ.ਸੀ ਫਰੀਦਕੋਟ ਵਿਖੇ ਦਾਖਿਲ ਸੀ।