ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ/ਰਿਹਰਸਲ ਦਾ ਹੋਇਆ ਆਯੋਜਨ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲ 2026 ਦੀ ਆਫ ਸਾਈਟ ਮੌਕ ਡਰਿੱਲ ਮੈਸ. ਸੇਤੀਆ ਇੰਡਸਟ੍ਰੀਜ਼ ਲਿਮ. ਮਲੋਟ ਰੋਡ ਰੁਪਾਣਾ ਵਿਖੇ ਕਰਵਾਈ ਗਈ। ਸ੍ਰੀ ਡੈਵੀ ਗੋਇਲ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਇਸ ਮੌਕ ਡਰਿਲ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਡਰਿੱਲ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਕੈਮੀਕਲ ਹਾਦਸੇ ਨਾਲ ਨਜਿੱਠਣ ਲਈ ਤਿਆਰੀ ਦਾ ਹੋਣਾ ਬਹੁਤ ਜਰੂਰੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਅਮਿਤ ਕੁਮਾਰ ਪੰਚਾਲ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲ 2026 ਦੀ ਆਫ ਸਾਈਟ ਮੌਕ ਡਰਿੱਲ ਮੈਸ. ਸੇਤੀਆ ਇੰਡਸਟ੍ਰੀਜ਼ ਲਿਮ. ਮਲੋਟ ਰੋਡ ਰੁਪਾਣਾ ਵਿਖੇ ਕਰਵਾਈ ਗਈ। ਸ੍ਰੀ ਡੈਵੀ ਗੋਇਲ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਇਸ ਮੌਕ ਡਰਿਲ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਡਰਿੱਲ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਕੈਮੀਕਲ ਹਾਦਸੇ ਨਾਲ ਨਜਿੱਠਣ ਲਈ ਤਿਆਰੀ ਦਾ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਕਲੋਰੀਨ ਲੀਕੇਜ ਦੇ ਸਬੰਧ ਵਿੱਚ ਸੇਤੀਆ ਇੰਡ. ਲਿਮ. ਦੇ ਆਪਦਾ ਪ੍ਰਬੰਧਨ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਆਪਦਾ ਪ੍ਰਬੰਧਨ ਦੀ ਤਿਆਰੀ ਨੂੰ ਚੈੱਕ ਕੀਤਾ ਗਿਆ। ਸੇਤੀਆ ਇੰਡ. ਲਿਮ. ਦੀ ਟੀਮ ਨੇ ਹਰਕਤ ਵਿੱਚ ਆਉਂਦੇ ਹੋਏ ਸਾਈਰਨ ਵਜਾਏ ਅਤੇ ਲੀਕੇਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕੀਤੀ ਗਈ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਡਾ. ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਸ਼੍ਰੀ ਮੁਕਤਸਰ ਸਾਹਿਬ ਦੀ ਸੁਪਰਵੀਜ਼ਨ ਤਹਿਤ ਜਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਨੇ ਕੰਮ ਕਰਨਾ ਸ਼ੁਰੂ ਕੀਤਾ।
ਸ੍ਰੀ ਤਿਰਲੋਕ ਇੰਸਪੈਕਟਰ ਐਨ.ਡੀ.ਆਰ.ਐੱਫ ਅਤੇ ਸ਼੍ਰੀ ਰਸ਼ਪਾਲ ਸਿੰਘ ਡੀ.ਐੱਸ.ਪੀ (ਡੀ) ਦੀ ਪੰਜਾਬ ਪੁਲਿਸ ਦੀ ਅਗਵਾਈ ਵਿੱਚ ਟੀਮ ਨੇ ਵੀ ਟ੍ਰੈਫ਼ਿਕ ਕੰਟਰੋਲ ਦੀ ਡਿਊਟੀ ਨਿਭਾਈ। ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਖਮੀ ਕਿਰਤੀਆਂ ਨੂੰ ਫਸਟ ਏਡ ਪੋਸਟ ਵਿੱਚ ਫਸਟ ਏਡ ਦਿੱਤੀ ਅਤੇ ਕਿਰਤੀਆਂ ਨੂੰ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਉਣ ਦੀ ਰਿਹਰਸਲ ਕੀਤੀ। ਸ਼੍ਰੀ ਕੁਲਦੀਪ ਸਿੰਘ ਫਾਇਰ ਅਫਸਰ ਦੀ ਟੀਮ ਨੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਰਿਹਰਸਲ ਕੀਤੀ। ਇਸ ਤੋਂ ਇਲਾਵਾ ਹੋਰ ਵਿਭਾਗਾਂ ਜਿਵੇਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ, ਪਸ਼ੂ ਪਾਲਣ ਵਿਭਾਗ, ਬੀ.ਐਸ.ਐੱਨ.ਐੱਲ ਅਤੇ ਹੋਰ ਵਿਭਾਗ ਅਤੇ ਅਦਾਰਿਆਂ ਦੇ ਨੁਮਾਇੰਦਿਆਂ ਨੇ ਵੀ ਇਸ ਡਰਿੱਲ ਵਿੱਚ ਭਾਗ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਜਾਣੂੰ ਕਰਵਾਇਆ। ਦਿਵਿਆ ਕਾਂਤ ਵਾਇਸ ਪ੍ਰੈਜੀਡੈਂਟ ਮੈਸ. ਸੇਤੀਆ ਇੰਡ. ਲਿਮ.ਵੱਲੋਂ ਮੌਕ ਡਰਿੱਲ ਤੇ ਹਾਜ਼ਿਰ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਨਰਿੰਦਰ ਕੁਮਾਰ ਬੱਸੀ, ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ ਬਠਿੰਡਾ ਵੀ ਮੌਜੂਦ ਸਨ।
Author : Malout Live



