ਮਲੋਟ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਕੀਤਾ ਕਾਬੂ
ਮਲੋਟ:- ਮਾਨਯੋਗ ਸ਼੍ਰੀ ਧਰੁਮਨ ਐੱਚ.ਨਿੰਬਲੇ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬਲਕਾਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ-ਡਿਵੀਜ਼ਨ ਮਲੋਟ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ ਮਲੋਟ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਅਤੇ ਲੂਟਾਂ ਖੋਹਾਂ ਤੇ ਨਕੇਲ ਕੱਸਦੇ ਹੋਏ ਦੋਸ਼ੀ ਜੱਗਾ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਗੁਰੂਸਰ ਘੱਗਾ ਅਤੇ ਜਸਪ੍ਰੀਤ ਸਿੰਘ ਉਰਫ ਫਿਡੂ ਪੁੱਤਰ ਨੀਲਾ ਸਿੰਘ ਵਾਸੀ ਗੁਰੂਸਰ ਘੱਗਾ ਪਾਸੋਂ ਖੋਹ ਕੀਤਾ ਹੋਇਆ ਸਮਾਨ ਬਰਾਮਦ ਕਰਵਾ ਕੇ ਮੁਕੱਦਮਾ ਨੰਬਰ 166 ਮਿਤੀ 07.07.2022 ਅ/ਧ 379ਬੀ, 34,411 ਹਿੰ:ਦੰ ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰ੍ਹਾਂ ਮੁਕੱਦਮਾ ਨੰਬਰ 167 ਮਿਤੀ 07.07.2022 ਅ/ਧ 323,452,148,149 IPC ਥਾਣਾ ਸਿਟੀ ਮਲੋਟ ਬਰ-ਖਿਲਾਫ ਓਮ ਪ੍ਰਕਾਸ਼ ਪੁੱਤਰ ਪੂਰਨ ਚੰਦ, ਰਾਹੁਲ ਕੁਮਾਰ ਪੁੱਤਰ ਓਮ ਪ੍ਰਕਾਸ਼, ਵਿਸ਼ਾਲ ਕੁਮਾਰ ਪੁੱਤਰ ਓਮ ਪ੍ਰਕਾਸ਼, ਸੰਤੋਖ ਰਾਣੀ ਪਤਨੀ ਓਮ ਪ੍ਰਕਾਸ਼ ਵਾਸੀਆਨ ਸੱਚਾ ਸੋਦਾ ਰੋਡ, ਮਸਤਾਨ ਨਗਰ, ਮਲੋਟ, ਰਾਹੁਲ ਪੁੱਤਰ ਨਾ-ਮਲੂਮ ਵਾਸੀ ਮਲੋਟ
ਅਤੇ 02 ਹੋਰ ਨਾ-ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ। ਮੁੱਕਦਮਾ ਹਜਾ ਵਿੱਚ ਦੌਰਾਨੇ ਰੇਡ ਦੋਸ਼ੀ ਓਮ ਪ੍ਰਕਾਸ਼ ਪੁੱਤਰ ਪੂਰਨ ਚੰਦ ਵਾਸੀ ਸੱਚਾ ਸੋਦਾ ਰੋਡ ਮਲੋਟ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਮੁਕੱਦਮਾ ਨੰਬਰ 168 ਮਿਤੀ 08.07.2022 ਅ/ਧ 279,186,353,332,34 IPC,3/4 PUBLIC PROPERTY DAMAGE ACT 1985 ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੇ ਦੋਸ਼ੀਆਨ ਰਾਜਬੀਰ ਪੁੱਤਰ ਬਣਾਓ ਵਾਸੀ ਪਿੰਡ ਖੇੜੀ ਲੋਚਬ, ਜਿਲਾ ਹਿਸਾਰ, ਹਰਿਆਣਾ, ਅਮਿਤ ਪੁੱਤਰ ਰਤਨ ਵਾਸੀ ਪਿੰਡ ਖੇੜੀ ਲੋਚਬ ਜਿਲਾ ਹਿਸਾਰ, ਹਰਿਆਣਾ, ਅੰਕਿਤ ਪੁੱਤਰ ਵਰਿੰਦਰ ਵਾਸੀ ਪਿੰਡ ਖੇੜੀ ਲੋਚਬ ਜਿਲ੍ਹਾ ਹਿਸਾਰ, ਹਰਿਆਣਾ,ਅਜੇ ਪੁੱਤਰ ਕ੍ਰਿਸ਼ਨ ਵਾਸੀ ਪਿੰਡ ਡਾਟਾ ਜਿਲ੍ਹਾ ਹਿਸਾਰ, ਹਰਿਆਣਾ ਅਤੇ ਸੋਨੂੰ ਪੁੱਤਰ ਰਾਮੇਸ਼ ਵਾਸੀ ਪਿੰਡ ਖਾਨਪੁਰ ਤਹਿਸੀਲ ਹਾਂਸੀ ਜਿਲ੍ਹਾ ਹਿਸਾਰ ਹਰਿਆਣਾ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਇੰਸਪੈਕਟਰ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਮੁਕੱਦਮਿਆਂ ਦੀ ਤਫਤੀਸ਼ ਅੱਗੇ ਜਾਰੀ ਹੈ।
Author: Malout Live