ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਦਿੱਤੀ ਜਾਂਦੀ ਹੈ ਸਿਖਲਾਈ
ਮਲੋਟ:- ਜੀ.ਐੱਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਵਿਖੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਲਈ ਅਤੇ ਕਰਾਟਿਆਂ ਵਿੱਚ ਮਾਹਿਰਤਾ ਹਾਸਿਲ ਕਰਨ ਦੇ ਲਈ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਕੂਲ ਦੇ ਚੇਅਰਮੈਨ ਅਨੂਪ ਸਿੰਘ ਨੇ ਕਿਹਾ ਕਿ ਸਿਖਲਾਈ ਹਾਸਿਲ ਕਰਨ ਨਾਲ ਲੜਕੀਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਮਜ਼ਬੂਤ ਹੁੰਦੀ ਹੈ।
ਇਸ ਸਿਖਲਾਈ ਵਿੱਚ ਲੜਕੀਆਂ ਕੇਵਲ ਸਰੀਰਿਕ ਤੌਰ ’ਤੇ ਹੀ ਮਜ਼ਬੂਤ ਨਹੀਂ ਹੁੰਦੀਆਂ, ਬਲਕਿ ਮਾਨਸਿਕ ਰੂਪ ਵਿੱਚ ਚੇਤੰਨ ਅਤੇ ਭਵਿੱਖ ’ਚ ਕਿਸੇ ਅਣਸੁਖਾਂਵੀ ਸਥਿਤੀ ਦਾ ਟਾਕਰਾ ਕਰਨ ਦੇ ਯੋਗ ਹੁੰਦੀਆਂ ਹਨ। ਇਹ ਸਿਖਲਾਈ ਲੜਕੀਆਂ ਨੂੰ ਆਪਣੀ ਰੱਖਿਆ ਦੇ ਕਾਬਿਲ ਬਣਾਉਣ ਲਈ ਦਿੱਤੀ ਜਾਂਦੀ ਹੈ।
Author: Malout Live