ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਤਹਿਤ ਜਿਲ੍ਹੇ ਵਿੱਚ ਡੋਰ ਸਟੈੱਪ ਸਰਵਿਸ ਤਹਿਤ ਨਿਯੁਕਤ ਕੀਤੇ ਸੇਵਾ ਸਹਾਇਕ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੁਣ ਲੋਕਾਂ ਨੂੰ ਘਰ ਬੈਠੇ ਹੀ ਸਰਕਾਰੀ ਸੇਵਾਵਾਂ ਦੇਣ ਲੱਗੀ ਹੈ, ਇਸ ਯੋਜਨਾ ਤਹਿਤ ਜਿਲ੍ਹੇ ਵਿੱਚ 5 ਸੇਵਾ ਸਹਾਇਕਾਂ ਦੀ ਨਿਯੁਕਤੀ ਹੋ ਚੁੱਕੀ ਹੈ ਅਤੇ ਕੋਈ ਵੀ ਨਾਗਰਿਕ ਟੈਲੀਫੋਨ ਨੰਬਰ 1076 ਰਾਹੀਂ ਕਾਲ ਕਰਕੇ 43 ਪ੍ਰਕਾਰ ਦੀਆਂ ਸੇਵਾਵਾਂ ਵਿੱਚੋਂ ਕੋਈ ਵੀ ਸੇਵਾ ਘਰ ਬੈਠੇ ਲੈ ਸਕਦਾ ਹੈ। ਇਹ ਜਾਣਕਾਰੀ ਡਾ. ਰੂਹੀ ਦੁੱਗ ਡਿਪਟੀ- ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਸ਼੍ਰੀ ਜਤਿੰਦਰ ਸਿੰਘ ਜਿਲ੍ਹਾ ਇੰਚਾਰਜ ਸੇਵਾ ਕੇਂਦਰ ਅਨੁਸਾਰ ਜਿਲ੍ਹੇ ਦੇ ਸੇਵਾ ਕੇਂਦਰਾਂ ਰਾਹੀਂ 433 ਦੇ ਕਰੀਬ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਲੋੜਵੰਦਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੇਵਾਵਾਂ ਪਹੁੰਚਾਉਣ ਲਈ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ ਤੇ ਸੇਵਾ ਸਹਾਇਕਾਂ ਦੀ ਗਿਣਤੀ ਵਿੱਚ ਵਾਧਾ ਵੀ ਕੀਤਾ ਜਾਵੇਗਾ। ਜਿਲ੍ਹੇ ਦੇ ਨਾਗਰਿਕ ਟੈਲੀਫੋਨ ਨੰਬਰ 1076 ਰਾਹੀਂ ਕਾਲ ਕਰਕੇ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਅਭਿਆਨ ਤਹਿਤ ਨਾਗਰਿਕ ਸੇਵਾਵਾਂ ਦਾ ਲਾਭ ਉਠਾ ਸਕਦਾ ਹੈ। ਬਾਕਸ ਲਈ ਪ੍ਰਸਾਵਿਤ ਨਾਗਰਿਕਾਂ ਨੂੰ ਘਰ ਬੈਠੇ ਹੀ ਅਨੁਸੂਚਿਤ ਜਾਤੀ ਸਰਟੀਫਿਕੇਟ, ਅਨੁਸੂਚਿਤ ਜਾਤੀ ਕਬੀਲੇ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਦਿਵਿਆਂਗਤਾ ਸਰਟੀਫਿਕੇਟ ਤੋਂ ਇਲਾਵਾ ਬੁਢਾਪਾ, ਵਿਧਵਾ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਤਾ ਪੈਨਸ਼ਨ ਨਾਲ ਸੰਬੰਧਿਤ ਆਦਿ ਸੇਵਾਵਾਂ ਘਰ ਬੈਠੇ ਮਿਲਣਗੀਆਂ।