ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕੈਬਨਿਟ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਨੌਕਰੀ ਲਗਾਵਾਉਣ ਲਈ 10 ਲੱਖ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਕੀਤਾ ਕਾਬੂ
ਸ਼੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਐੱਸ.ਐੱਸ.ਪੀ ਡਾ. ਸਚਿਨ ਗੁਪਤਾ (ਆਈ.ਪੀ.ਐੱਸ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਨੇ ਕੈਬਨਿੰਟ ਮੰਤਰੀ ਦਾ ਜਾਅਲੀ ਪੀ.ਏ ਬਣ ਕੇ ਸਰਕਾਰੀ ਟੀਚਰ ਦੀ ਨੌਕਰੀ ਲਗਵਾਉਣ ਦੇ ਨਾਮ ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਡਾ. ਸਚਿਨ ਗੁਪਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਵੀਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਫੱਕਸਰ ਨੇ ਥਾਣਾ ਕਬਰਵਾਲਾ ਵਿਖੇ ਇਤਲਾਹ ਦਿੱਤੀ ਕਿ ਉਹ ਪਿੰਡ ਕੋਲਿਆਵਾਲੀ ਵਿੱਚ ਟਾਇਰ ਪੈਚਰ ਵਾਲੀ ਦੁਕਾਨ ‘ਤੇ ਮੈਨੂੰ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਲਿਆਵਾਲੀ ਨੂੰ ਮਿਲਿਆ ਤਾਂ ਗੁਰਮੀਤ ਸਿੰਘ ਮੈਨੂੰ ਕਹਿਣ ਲੱਗਾ ਕਿ ਮੈਂ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਵਿਧਾਇਕ ਹਲਕਾ ਮਲੋਟ ਨਾਲ ਨਿੱਜੀ ਸਹਾਇਕ ਲੱਗਾ ਹੋਇਆ ਹਾਂ ਅਤੇ ਮੈਂਨੂੰ ਕਹਿਣ ਲੱਗਾ ਕਿ ਜੇਕਰ ਸਰਕਾਰੀ ਅਧਿਆਪਕ ਲੱਗਣਾ ਚਾਹੁੰਦੇ ਹੋ ਤਾਂ ਮੈਨੂੰ 10 ਲੱਖ ਰੁਪਏ ਦੇ ਦਿਓ। ਜਿਸ ‘ਤੇ ਗੁਰਵੀਰ ਸਿੰਘ ਨੇ ਕੈਬਿਨਟ ਮੰਤਰੀ ਦੇ ਨਿੱਜੀ ਸਹਾਇਕ ਤੋਂ ਪੁਛਿਆ ਤਾਂ ਉਹਨਾਂ ਦੱਸਿਆਂ ਕਿ ਗੁਰਮੀਤ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਕੈਬਿਨਟ ਮੰਤਰੀ ਦੇ ਨਾਲ ਨਿੱਜੀ ਸਹਾਇਕ ਨਹੀਂ ਲੱਗਾ ਹੋਇਆ। ਜਿਸ ਦੇ ਬਿਆਨ ‘ਤੇ ਪੁਲਿਸ ਵੱਲੋਂ ਥਾਣਾ ਕਬਰਵਾਲਾ ਵਿਖੇ ਮੁਕੱਦਮਾ ਦਰਜ ਕਰ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਗੁਰਮੀਤ ਸਿੰਘ ਤੋਂ ਮੁੱਢਲੀ ਪੁੱਛਗਿੱਛ ‘ਤੇ ਉਸ ਨੇ ਮੰਨਿਆ ਕਿ ਉਸ ਨੇ ਪਹਿਲਾਂ ਵੀ ਖੁਦ ਹੀ ਆਪਣੀ ਨੌਕਰੀ ਲਈ ਕੈਬਨਿਟ ਮੰਤਰੀ ਦਾ ਜਾਅਲੀ ਪੀ.ਏ. ਬਣ ਕੇ ਪ੍ਰਾਈਵੈਟ ਕੰਪਨੀ ਵੇਰਕਾ ਅੰਦਰ ਫੌਨ ਕਰਕੇ ਨੌਕਰੀ ਦੇਣ ਲਈ ਕਿਹਾ ਸੀ। ਜਿਸ ਤੇ ਉਹਨਾਂ ਨੇ ਗੁਰਮੀਤ ਸਿੰਘ ਨੂੰ ਵੇਰਕਾ ਅੰਦਰ ਨੌਕਰੀ ਦੇ ਦਿੱਤੀ ਸੀ। ਪੁਲਿਸ ਵੱਲੋਂ ਅੱਗੇ ਤਫਤੀਸ਼ ਜਾਰੀ ਹੈ। Author: Malout Live