ਏ.ਐੱਸ.ਆਈ ਹਰਪਿੰਦਰ ਸਿੰਘ ਭਿੰਦਾ ਨੂੰ ਬਜ਼ੁਰਗ ਜੋੜੇ ਦੀ ਜਾਨ ਬਚਾਉਣ ਲਈ 'ਚੀਫ ਮਨਿਸਟਰ ਰਕਸ਼ਕ ਪਦਕ' ਨਾਲ ਕੀਤਾ ਸਨਮਾਨਿਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): 26 ਜਨਵਰੀ ਗਣਤੰਤਰ ਦਿਵਸ ਮੌਕੇ ਬਠਿੰਡਾ ਵਿਖੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਏ.ਐੱਸ.ਆਈ ਹਰਪਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਅਤੇ ਬਜ਼ੁਰਗ ਜੋੜੇ ਦੀ ਜਾਨ ਬਚਾਉਣ ਦੇ ਲਈ ‘ਚੀਫ ਮਨਿਸਟਰ ਰਕਸ਼ਕ ਪਦਕ’ ਦੇ ਕੇ ਸਨਮਾਨਿਤ ਕੀਤਾ। ਦੱਸ ਦੇਈਏ ਕਿ ਏ.ਐੱਸ.ਆਈ ਹਰਪਿੰਦਰ ਸਿੰਘ ਜੋ ਕਿ ਪਿਛਲੇ ਸਮੇਂ ਦੌਰਾਨ ਬਾਗ ਵਾਲੀ ਗਲੀ ਵਿੱਚ ਘਰ ਨੂੰ ਲੱਗੀ

ਅੱਗ ਨੂੰ ਬਝਾਉਣ ਦੇ ਲਈ ਪਹੁੰਚੇ ਅਤੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਘਰ ਅੰਦਰੋਂ ਇੱਕ ਬਜ਼ੁਰਗ ਜੋੜੇ ਨੂੰ ਸੁਰੱਖਿਅਤ ਬਾਹਰ ਕੱਢਿਆ। ਜਿਕਰਯੋਗ ਹੈ ਕਿ ਏ.ਐੱਸ.ਆਈ ਹਰਪਿੰਦਰ ਸਿੰਘ ਆਪਣੀ ਡਿਊਟੀ ਦੇ ਨਾਲ-ਨਾਲ ਡਿਊਟੀ ਤੋਂ ਬਾਅਦ ਸਮਾਜ ਸੇਵੀ ਕੰਮਾਂ ਤੇ ਖੂਨਦਾਨ ਕੈਂਪ ਅਤੇ ਨਸ਼ਿਆਂ ਵਿਰੋਧੀ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ। Author: Malout Live