ਗਿਦੜਬਾਹਾ ਵਿਧਾਇਕ ਰਾਜਾ ਵੜਿੰਗ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਦਿੱਤੀ ਲੱਖਾਂ ਦੀ ਗਰਾਂਟ ਕਾਂਗਰਸ ਸਰਕਾਰ ਦੁਆਰਾ ਹੀ ਹੋਇਆ ਪੰਜਾਬ ਦਾ ਵਿਕਾਸ- ਐਮ ਐਲ ਏ ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਦੁਆਰਾ ਸੂਬੇ ਦੇ ਵਿਕਾਸ ਲਈ ਤਰਾਂ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਹਲਕਾ ਗਿਦਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੁਆਰਾ ਸ਼ਹਿਰ ਨੂੰ ਸੋਹਣੀ ਦਿਖ ਦੇਣ ਦੇ ਮੰਤਵ ਨਾਲ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਲੱਖਾਂ ਦੀਆਂ ਗਰਾਂਟਾ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈੈ। ਐਮ ਐਲ ਏ ਰਾਜਾ ਵੜਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾ ਵੱਲੋਂ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਕੋਲੋਂ 85 ਲੱਖ ਦੀ ਗਰਾਂਟ ਲਿਆਂਦੀ ਗਈ ਹੈ, ਇਸ ਗਰਾਂਟ ਨਾਲ ਸ਼ਹਿਰ ਨੂੰ ਸੋਹਣੀ ਦਿਖ ਦੇਣ ਵਜੋਂ ਵਰਤੋਂ ਚ ਲਿਆਂਦਾ ਜਾਵੇਗਾ। ਉਹਨਾ ਦੱਸਿਆ ਕਿ ਸ਼ਹਿਰ ਵਿਚ ਨਵੀਂਆਂ ਧਰਮਸਾਲਾ ਦੀਆਂ ਉਸਾਰੀ ਕੀਤੀ ਜਾਵੇਗੀ ਜਿਥੇ ਸ਼ਹਿਰ ਵਾਸੀਆਂ ਵੱਲੋਂ ਆਪਣੇ ਸੁੱਖ-ਦੁੱਖ ਦੇ ਸਮੇਂ ਦੋਰਾਨ ਵਰਤੋਂ ਵਿਚ ਲਿਆਂਦਾ ਜਾਵੇਗਾ ।
ਉਹਨਾ ਦੱਸਿਆ ਕਿ ਕਰੋਨਾ ਵਰਗੀ ਖਤਰਨਾਖ ਬਿਮਾਰੀ ਤੋਂ ਬਚਾੳ ਲਈ ਸ਼ਹਿਰ ਅੰਦਰ ਸਾਫ ਸਫਾਈ ਰਖਣਾ ਬਹੁਤ ਜਰੂਰੀ ਹੈ ਇਸ ਲਈ ਸ਼ਹਿਰ ਦੇ ਛੱਪੜ ਅਤੇ ਗੰਦਗੀ ਵਾਲੀਆਂ ਥਾਵਾਂ ਨੂੰ ਹਰਿਆਲੀ ਭਰੀਆਂ ਪਾਰਕਾਂ ਵਿਚ ਬਦਲ ਦਿੱਤਾ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਰਾਜੇ ਵੜਿੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਲਕੇ ਦੇੇ ਵਿਕਾਸ ਲਈ 17 ਕਰੋੜ ਦੀ ਲਾਗਤ ਵਾਲੇ ਸਰਕਾਰੀ ਡਿਗਰੀ ਕਾਲਜ ਅਤੇ ਕੋਰਟ ਕੰਪਲੈਕਸ ਲਈ ਕਰੀਬ 15 ਕਰੋੜ ਜਾਰੀ ਕਰਵਾਏ ਗਏ ਸਨ ਜਿਸ ਨਾਲ ਕਾਲਜ ਅਤੇ ਕੋਰਟ ਦਾ ਕੰਮ ਪੂਰੇ ਜੰਗੀ ਪੱਧਰ ਤੇ ਚੱਲ ਰਿਹਾ ਹੈ।  ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੂਬੇ ਦੀ ਖੁਸਹਾਲੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਭਵਿਖ ਵਿਚ ਵੀ ਵਿਕਾਸ ਦੇ ਕੰਮਾਂ ਦੀ ਆਸ ਪ੍ਰਗਟਾਈ।