ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਨੇ ਸਕਿੱਟ ਮੁਕਾਬਲਿਆਂ ਵਿੱਚ ਤਹਿਸੀਲ ਪੱਧਰ ਤੇ ਹਾਸਲ ਕੀਤਾ ਦੂਜਾ ਸਥਾਨ

ਮਲੋਟ:- ਆਜ਼ਾਦੀ ਦੀ ਪਝੰਤਰਵੀਂ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਤਹਿਤ ਸਾਰੇ ਪੰਜਾਬ ਵਿੱਚ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਕਰਵਾਏ ਗਏ ਸਕਿੱਟ ਮੁਕਾਬਲਿਆਂ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਾਕੂਵਾਲਾ ਦੇ ਵਿਦਿਆਰਥੀਆਂ ਨੇ ਤਹਿਸੀਲ ਪੱਧਰ ਤੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂੰ ਬਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਮਲੋਟ ਵਿਖੇ ਕਰਵਾਏ ਗਏ ਤਹਿਸੀਲ ਪੱਧਰੀ ਸਕਿੱਟ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਾਕੂਵਾਲਾ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਤੋਂ ਮੱਲਾਂ ਮਾਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ।

ਇਸ ਬਿਹਤਰੀਨ ਉਪਲੱਬਧੀ ਲਈ ਪ੍ਰਿੰਸੀਪਲ ਸ਼੍ਰੀਮਤੀ ਰੇਨੂੰ ਬਾਲਾ ਨੇ ਸਕਿੱਟ ਵਿਚ ਭਾਗ ਲੈਣ ਵਾਲੇ ਬੱਚੇ ਤੇਗਵੀਰ, ਸਰਬਣ, ਬਲਵਿੰਦਰ, ਜੈਦੀਪ, ਹਰਸ਼ਦੀਪ ਤੇ ਜਸ਼ਨਦੀਪ ਦੇ ਨਾਲ ਨਾਲ ਉਨ੍ਹਾਂ ਦੇ ਗਾਈਡ ਅਧਿਆਪਕ ਸ. ਨਿਰਮਲਜੀਤ ਸਿੰਘ ਤੇ ਸ੍ਰੀ ਸੁਰਿੰਦਰ ਕੁਮਾਰ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਪਹਿਲਾਂ ਲੰਬੀ ਬਲਾਕ ਵਿੱਚ ਹੋਏ ਸਕਿੱਟ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ । ਇੱਥੇ ਇਹ ਦੱਸਣਾ ਬਣਦਾ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਾਕੂਵਾਲਾ ਦੇ ਵਿਦਿਆਰਥੀ ਮਿਹਨਤੀ ਅਧਿਆਪਕਾਂ ਦੀ ਯੋਗ ਅਗਵਾਈ ਵਿਚ ਪੜ੍ਹਾਈ ਦੇ ਨਾਲ ਨਾਲ ਸਹਿ ਵਿੱਦਿਅਕ ਕਿਰਿਆਵਾਂ ਵਿੱਚ ਵੀ ਵਧੀਆ ਕਾਰਗੁਜ਼ਾਰੀ ਕਰ ਕੇ ਸਕੂਲ ਦਾ ਨਾਂ ਉੱਚਾ ਕਰ ਰਹੇ ਹਨ । ਹੁਣ ਇਹ ਬੱਚੇ ਜ਼ਿਲ੍ਹਾ ਪੱਧਰੀ ਸਕਿੱਟ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਜਾਣਗੇ । Author: Malout Live