ਸ੍ਰੀ ਗੰਗਾਨਗਰ ਤੋਂ ਆਗਰਾ ਲਈ ਅੱਜ ਤੋਂ 13 ਜਨਵਰੀ ਤੱਕ ਸਪੈਸ਼ਲ ਚਲਾਈ ਗੱਡੀ
ਮਲੋਟ:- ਰੇਲਵੇ ਵਿਭਾਗ ਦੁਆਰਾ ਸ੍ਰੀ ਗੰਗਾਨਗਰ ਤੋਂ ਆਗਰਾ ਲਈ ਸਪੈਸ਼ਲ ਰੇਲਗੱਡੀ ਨੰਬਰ 04751-52, 4 ਜਨਵਰੀ ਤੋਂ 13 ਜਨਵਰੀ ਤੱਕ ਚਲਾਏ ਜਾਣ ਦਾ ਫ਼ੈਸਲਾ ਕੀਤਾ ਹੈ । ਇਹ ਰੇਲਗੱਡੀ ਸ੍ਰੀ ਗੰਗਾਨਗਰ ਤੋਂ ਵਾਇਆ ਅਬੋਹਰ , ਮਲੋਟ , ਗਿੱਦੜਬਾਹਾ , ਬਠਿੰਡਾ ਅਤੇ ਰੋਹਤਕ ਦੇ ਰਸਤੇ ਨਵੀਂ ਦਿੱਲੀ ਰਾਹੀਂ ਆਗਰਾ ਪਹੁੰਚਿਆ ਕਰੇਗੀ । ਇਸ ਰੇਲਗੱਡੀ ਦਾ ਸ੍ਰੀ ਗੰਗਾਨਗਰ ਤੋਂ ਚੱਲਣ ਦਾ ਸਮਾਂ ਰਾਤ 9 ਵਜੇ ਹੋਵੇਗਾ ਅਤੇ 10 : 22 ਵਜੇ ਮਲੋਟ ਪਹੁੰਚੇਗੀ ਅਤੇ 10 : 24 ' ਤੇ ਚੱਲਣ ਦਾ ਸਮਾਂ ਹੋਵੇਗਾ ਅਤੇ ਅਗਲੇ ਦਿਨ ਸਵੇਰੇ 6 : 20 ਵਜੇ ਨਵੀਂ ਦਿੱਲੀ ਸਟੇਸ਼ਨ ' ਤੇ ਪੁੱਜੇਗੀ । ਇਸ ਤਰ੍ਹਾਂ ਨਵੀਂ ਦਿੱਲੀ ਤੋਂ ਵਾਪਸੀ 8 : 00 ਵਜੇ ਚੱਲਣ ਦਾ ਸਮਾਂ ਹੋਵੇਗਾ , ਇਸ ਸਪੈਸ਼ਲ ਰੇਲਗੱਡੀ ਦੇ ਚੱਲਣ ਨਾਲ ਮਲੋਟ ਇਲਾਕੇ ਦੇ ਵਪਾਰੀਆਂ ਅਤੇ ਆਮ ਯਾਤਰੀਆਂ ਨੂੰ ਸਹੂਲਤ ਮਿਲੇਗੀ । ਵਰਨਣਯੋਗ ਹੈ ਕਿ ਬੀਤੇ 1 ਮਹੀਨੇ ਤੋਂ ਸ੍ਰੀ ਗੰਗਾਨਗਰ ਤੋਂ ਚੱਲ ਕੇ ਅਬੋਹਰ , ਮਲੋਟ, ਬਠਿੰਡਾ , ਰੋਹਤਕ ਦੇ ਰਸਤੇ ਨਵੀਂ ਦਿੱਲੀ ਅਤੇ ਹਾਵੜਾ ਤੱਕ ਜਾਣ ਵਾਲੀ ਉਧੋਨ ਆਭਾ ਐਕਸਪੈਂਸ ਰੱਦ ਕਰ ਦਿੱਤੀ ਗਈ ਸੀ ਅਤੇ ਦੁਆਰਾ 14 ਜਨਵਰੀ ਤੋਂ ਸ਼ੁਰੂ ਕੀਤੀ ਜਾਣੀ ਸੀ , ਪਰ ਇਸ ਦੌਰਾਨ ਰੇਲਵੇ ਵਿਭਾਗ ਦੁਆਰਾ ਉਕਤ ਸਪੈਸ਼ਲ ਰੇਲਗੱਡੀ ਚਲਾਏ ਜਾਣ ਨਾਲ ਯਾਤਰੀਆਂ ਨੂੰ ਵਿਸ਼ੇਸ਼ ਸਹੂਲਤ ਮਿਲੀ ਹੈ , ਜਿਸ ਦਾ ਇਲਾਕੇ ਦੇ ਲੋਕਾਂ ਵਲੋਂ ਖ਼ੁਸ਼ੀ ਨਾਲ ਸਵਾਗਤ ਕੀਤਾ ਗਿਆ ਹੈ ।