Malout News

ਪਿੰਡ ਮਲੋਟ ਵਿਖੇ ਸ਼ੂਟਿੰਗ ਬਾਲ ਦਾ ਅੰਡਰ-19 ਲੜਕੇ ਤੇ ਲੜਕੀਆਂ ਦੇ ਸਟੇਟ ਟੂਰਨਾਮੈਂਟ ਦੀ ਸ਼ੁਰੂਆਤ

ਮਲੋਟ:– ਪਿੰਡ ਮਲੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੂਟਿੰਗ ਬਾਲ ਦਾ ਅੰਡਰ-19 ਲੜਕੇ ਤੇ ਲੜਕੀਆਂ ਦੇ ਸਟੇਟ ਟੂਰਨਾਮੈਂਟ ਦੀ ਸ਼ੁਰੂਆਤ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦਲਜੀਤ ਸਿੰਘ ਅਤੇ ਕਮਲਾ ਦੇਵੀ ਨੇ ਕੀਤੀ। ਇਸ ਟੂਰਨਾਮੈਂਟ ਵਿਚ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ ਵਿਚ ਸੁਰਜੀਤ ਸਿੰਘ ਰਾਜੂ ਜਨਰਲ ਸਕੱਤਰ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਵਿਸ਼ੇਸ਼ ਤੌਰ ‘ਤੇ ਪਹੁੰਚੇ | ਪਹਿਲਾ ਮੁਕਾਬਲਾ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿਚਕਾਰ ਹੋਇਆ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਜੇਤੂ ਰਿਹਾ। ਇਹ ਟੂਰਨਾਮੈਂਟ 14 ਅਕਤੂਬਰ ਤੱਕ ਚੱਲੇਗਾ। ਇਸ ਮੌਕੇ ਸੁਰਿੰਦਰ ਸਿੰਘ ਸਕੱਤਰ ਜ਼ੋਨਲ ਟੂਰਨਾਮੈਂਟ ਮਲੋਟ, ਬਲਜੀਤ ਸਿੰਘ, ਰਾਜਵਿੰਦਰ ਸਿੰਘ, ਰਾਜ ਕੁਮਾਰ, ਪਵਨ ਕੁਮਾਰ, ਸਤਿੰਦਰ ਸਿੰਘ ਕੋਚ, ਅਮਨਦੀਪ ਸਿੰਘ, ਜਗਤਾਰ ਸਿੰਘ, ਸੰਦੀਪ ਕੁਮਾਰ, ਰਮਨ ਕੁਮਾਰ, ਜੈਮਲ ਸਿੰਘ, ਬਲਕਾਰ ਸਿੰਘ, ਓਮ ਪ੍ਰਕਾਸ਼, ਜਸਵਿੰਦਰ ਕੌਰ, ਰਣਜੀਤ ਕੌਰ, ਜਗਦੀਪ ਕੌਰ, ਸਵਰਨਜੀਤ ਕੌਰ, ਹਰਮਨਜੀਤ ਕੌਰ, ਮੇਜਰ ਸਿੰਘ, ਇਕਬਾਲ ਸਿੰਘ ਕੋਚ ਆਦਿ ਹਾਜ਼ਰ ਸਨ। ਇਹ ਟੂਰਨਾਮੈਂਟ 14 ਅਕਤੂਬਰ ਤੱਕ ਚੱਲੇਗਾ।

Leave a Reply

Your email address will not be published. Required fields are marked *

Back to top button