ਲੋਕ ਮੁੱਦੇ ਨਾ ਵਿਚਾਰਨ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ ‘ਚੋਂ ਵਾਕ-ਆਊਟ

ਪੰਜਾਬ ਵਿਧਾਨ ਸਭਾ ਇਜਲਾਸ:-  ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਚੱਲ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਰੋਸ ਵਜੋਂ ਸਦਨ ‘ਚੋਂ ਵਾਕ-ਆਊਟ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਹੰਗਾਮਾ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲੋਕ ਮੁੱਦੇ ਵਿਚਾਰਨ ਤੇ ਆਪ ਦੇ ਵਿਧਾਇਕ ਬਿਜਲੀ ਦੇ ਮੁੱਦੇ ਵਿਚਾਰਨ ਦੀ ਮੰਗਕਰਨ ਰਹੇ ਹਨ ਤਾਂ ਸਪੀਕਰ ਨੇ ਕਿਹਾ ਇਹ ਸਪੈਸ਼ਲ ਸੈਸ਼ਨ ਹੈ ,ਇਸ ਕਾਰਨ ਹੋਰ ਮੁੱਦੇ ਵਿਚਾਰਨੇ ਸੰਭਵ ਨਹੀਂ ਹਨ। ਜਿਸ ਕਰਕੇ ਅਕਾਲੀ ਦਲ ਦੇ ਵਿਧਾਇਕਾਂ ਨੇ ਰੋਸ ਵਜੋਂ ਸਦਨ ‘ਚੋਂ ਵਾਕ-ਆਊਟ ਵਾਕਆਊਟ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਤੇ ਲੋਕਾਂ ਦੇ ਸਵਾਲ ਰੱਖਣੇ ਸਾਡੀ ਜੁੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਲਿਤ ਵਿਦਿਆਰਥੀਆਂ ਦਾ ਮੁੱਦਾ ,ਮੁਲਾਜ਼ਮਾਂ ਦੇ ਭੱਤੇ ਤੇ ਤਨਖਾਹਾਂ ਦਾ ਮੁੱਦਾ , ਬਿਜਲੀ ਦਾ ਮੁੱਦਾ , ਘਰ -ਘਰ ਨੌਕਰੀ ਦੇਣ ਦਾ ਮੁੱਦਾ ,ਕਿਸਾਨਾਂ ਦੇ ਕਰਜ਼ਿਆਂ ਦਾ ਮੁੱਦਾ ,ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਸੀ ਪਰ ਕਾਂਗਰਸ ਸਰਕਾਰ ਲੋਕਾਂ ਦੇ ਮੁੱਦੇ ਚੁੱਕਣ ਹੀ ਨਹੀਂ ਦੇ ਰਹੀ।