ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ 13 ਅਤੇ 14 ਫਰਵਰੀ ਨੂੰ ਲੱਗਣ ਵਾਲੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਆਪ ਦੀ ਸਰਕਾਰ ਆਪਦੇ ਦੁਆਰ ਮੁਹਿੰਮ’ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਕੈਂਪ ਲੱਗ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਆਈ.ਏ.ਐੱਸ ਨੇ ਦੱਸਿਆ ਕਿ ਕੱਲ੍ਹ (13 ਫਰਵਰੀ) ਨੂੰ ਉਪ-ਮੰਡਲ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫੱਤਣ ਵਾਲਾ ਅਤੇ ਮਦਰੱਸਾ ਵਿਖੇ ਸਵੇਰੇ 10 ਵਜੇ ਅਤੇ ਪਿੰਡ ਵਧਾਈ ਤੇ ਲੱਖੇਵਾਲੀ ਵਿਖੇ ਦੁਪਹਿਰ 12 ਵਜੇ ਕੈਂਪ ਲੱਗੇਗਾ। ਇਸੇ ਤਰਾਂ 14 ਫਰਵਰੀ ਨੂੰ ਸਵੇਰੇ 10 ਵਜੇ ਸਦਰਵਾਲਾ ਅਤੇ ਰੋੜਾਂਵਾਲਾ ਵਿਖੇ ਅਤੇ 12 ਵਜੇ ਅਟਾਰੀ ਅਤੇ ਚੱਕ ਜਵਾਹਰੇ ਵਾਲਾ ਵਿਖੇ ਕੈਂਪ ਲੱਗੇਗਾ। ਉਪ-ਮੰਡਲ ਮਲੋਟ ਵਿੱਚ 13 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਅਤੇ ਪਿੰਡ ਮਾਹੂਆਣਾ ਵਿਖੇ ਅਤੇ ਬਾਅਦ ਦੁਪਹਿਰ 12 ਵਜੇ ਪਿੰਡ ਲੱਕੜਵਾਲਾ ਅਤੇ ਆਧਨੀਆਂ ਵਿੱਚ ਕੈਂਪ ਲੱਗੇਗਾ। ਇਸੇ ਤਰ੍ਹਾਂ 14 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਭਗਵਾਨਪੁਰ ਉਰਫ ਕਰਾੜ ਵਾਲਾ ਉਰਫ ਖੁੰਨਣ ਕਲਾਂ ਅਤੇ ਸਹਿਣਾ ਖੇੜਾ ਵਿਖੇ ਅਤੇ ਦੁਪਹਿਰ 12 ਵਜੇ ਭਗਵਾਨਪੁਰਾ,

ਤਰਖਾਣ ਵਾਲਾ ਅਤੇ ਤੱਪਾ ਖੇੜਾ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ। ਇਸੇ ਤਰ੍ਹਾਂ ਮਲੋਟ ਸ਼ਹਿਰ ਦੇ ਵਾਰਡ ਨੰਬਰ 11 ਵਿੱਚ 13 ਫਰਵਰੀ ਨੂੰ ਸਵੇਰੇ 10 ਵਜੇ ਅਤੇ ਵਾਰਡ ਨੰਬਰ 12 ਵਿੱਚ 12 ਵਜੇ ਕੈਂਪ ਲੱਗੇਗਾ। 14 ਫਰਵਰੀ ਨੂੰ ਸਵੇਰੇ 10 ਵਜੇ ਵਾਰਡ ਨੰਬਰ 13 ਵਿੱਚ ਅਤੇ ਦੁਪਹਿਰ 12 ਵਜੇ ਵਾਰਡ ਨੰਬਰ 14 ਵਿੱਚ ਕੈਂਪ ਲੱਗੇਗਾ। ਗਿੱਦੜਵਾਹਾ ਉਪ-ਮੰਡਲ ਵਿੱਚ 13 ਫਰਵਰੀ ਨੂੰ ਸਵੇਰੇ 10 ਵਜੇ ਹੁਸਨਰ ਪਿੰਡ ਵਿਖੇ ਅਤੇ ਬਾਅਦ ਦੁਪਹਿਰ 12:30 ਵਜੇ ਗੁਰੂਸਰ ਵਿਖੇ ਅਤੇ 14 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਲੁਹਾਰਾ ਵਿਖੇ ਅਤੇ ਬਾਅਦ ਦੁਪਹਿਰ 12:30 ਵਜੇ ਪਿੰਡ ਬੁੱਟਰ ਸ਼ਰੀਹ ਵਿਖੇ ਕੈਂਪ ਲੱਗੇਗਾ। ਇਸੇ ਤਰ੍ਹਾਂ 13 ਫਰਵਰੀ ਨੂੰ ਗਿੱਦੜਬਾਹਾ ਸ਼ਹਿਰ ਵਿੱਚ ਸਵੇਰੇ 10 ਵਜੇ ਵਾਰਡ ਨੰਬਰ 7 ਵਿੱਚ ਅਤੇ ਬਾਅਦ ਦੁਪਹਿਰ 12:30 ਵਜੇ ਵਾਰਡ ਨੰਬਰ ਅੱਠ ਵਿੱਚ ਅਤੇ 14 ਫਰਵਰੀ ਨੂੰ ਸਵੇਰੇ 10 ਵਜੇ ਵਾਰਡ ਨੰਬਰ 9 ਵਿੱਚ ਅਤੇ ਬਾਅਦ ਦੁਪਹਿਰ 12:30 ਵਜੇ ਵਾਰਡ ਨੰਬਰ 10 ਵਿੱਚ ਕੈਂਪ ਲੱਗੇਗਾ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡ/ਵਾਰਡ ਵਿੱਚ ਲੱਗਣ ਵਾਲੇ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਮੌਕੇ ਤੇ ਹੀ ਲਾਭ ਲਿਆ ਜਾਵੇ। Author: Malout Live