Malout News

ਸਾਰੰਗੀ ਮਾਸਟਰ ਸੁਖਰਾਜ ਝੁਰੜ ਨੂੰ ਲੋਕ ਕਲਾ ਮੰਚ ਦਾ ਵਾਈਸ ਚੇਅਰਮੈਨ ਬਣਾਇਆ

ਮਲੋਟ (ਆਰਤੀ ਕਮਲ) : ਇਲਾਕੇ ਦੇ ਮਸ਼ਹੂਰ ਸਰੰਗੀ ਮਾਸਟਰ ਸੁਖਰਾਜ ਸਿੰਘ ਝੋਰੜ ਨੂੰ ਇੰਟਰਨੈਸ਼ਨਲ ਲੋਕ ਕਲਾ ਮੰਚ ਫਿਰੋਜਪੁਰ ਇਕਾਈ ਦਾ ਵਾਈਸ ਚੇਅਰਮੈਨ ਬਣਾਇਆ ਗਿਆ ਹੈ । ਵਾਈਸ ਚੇਅਰਮੈਨ ਸੁਖਰਾਜ ਸਿੰਘ ਵਾਹਿਗੂਰ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਨਤਮਸਤਕ ਹੋਏ । ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੁਖਰਾਜ ਸਿੰਘ ਝੋਰੜ ਨੂੰ ਗੁਰੂ ਦੀ ਬਖਸ਼ਿਸ਼ ਸਿਰਪਾਉ ਪਾ ਕੇ ਸਨਮਾਨ ਕਰਦਿਆਂ ਗੁਰਦੁਆਰਾ ਕਮੇਟੀ ਵੱਲੋਂ ਵਧਾਈ ਵੀ ਦਿੱਤੀ।

ਕਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਮੌਕੇ ਸਮਾਜਿਕ ਦੂਰੀ ਅਤੇ ਮਾਸਕ ਆਦਿ ਦਾ ਪੂਰਾ ਧਿਆਨ ਰੱਖਿਆ ਗਿਆ । ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਾਰਮਿਕ ਸਥਾਨ ਆਮ ਪਬਲਿਕ ਲਈ ਹਾਲੇ ਬੰਦ ਹਨ ਇਸ ਲਈ ਸਮੂਹ ਸੰਗਤਾਂ ਘਰਾਂ ਵਿਚ ਰਹਿ ਕੇ ਵੱਧ ਤੋਂ ਵੱਧ ਬਾਣੀ ਪੜ ਸਮਝ ਕੇ ਆਪਣਾ ਸਮਾਂ ਸਫਲਾ ਕਰੇ । ਇਸ ਮੌਕੇ ਭਾਈ ਮੱਖਣ ਸਿੰਘ ਫੌਜੀ ਢਾਡੀ ਜੱਥਾ, ਕੇਵਲ ਸਿੰਘ ਨਿਰਦੋਸ਼ ਮਲੋਟ, ਜਥੇਦਾਰ ਗੁਰਨਾਮ ਸਿੰਘ ਪੱਕਾ ਵਾਲੇ, ਢਾਡੀ ਭੋਲਾ ਸਿੰਘ ਪੰਛੀ, ਢਾਡੀ ਜਸਵੀਰ ਸਿੰਘ ਮਿੱਡਾ, ਢਾਡੀ ਰਣਜੀਤ ਸਿੰਘ ਧਾਲੀਵਾਲ, ਕਵੀਸ਼ਰ ਹਰਦੇਵ ਸਿੰਘ ਲਾਲਬਾਈ, ਭਾਈ ਜਗਤਾਰ ਸਿੰਘ ਬਮਰਾਹ ਅਤੇ ਡ੍ਰਾ ਸ਼ਮਿੰਦਰ ਸਿੰਘ ਆਦਿ ਨੇ ਵੀ ਭਾਈ ਸੁਖਰਾਜ ਸਿੰਘ ਨੂੰ ਵਧਾਈ ਦਿੰਦਿਆਂ ਮੰਚ ਪ੍ਰਧਾਨ ਹਾਕਮ ਬਖਤੜੀਵਾਲਾ ਵਾਲਿਆਂ ਦਾ ਵੀ ਇਲਾਕੇ ਨੂੰ ਮਾਣ ਬਖਸ਼ਣ ਲਈ ਧੰਨਵਾਦ ਕੀਤਾ

Leave a Reply

Your email address will not be published. Required fields are marked *

Back to top button