ਟੋਕੀਓ ਓਲੰਪਿਕ 'ਚ ਕੁਆਲੀਫਾਈ ਹੋਈ ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ
ਪੰਜਾਬ ਦੇ ਪਿੰਡ ਚਾਕਰ ਦੀ ਰਹਿਣ ਵਾਲੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰ ਲਿਆ ਹੈ। ਅੰਡਰ-60 ਕਿ. ਗ੍ਰਾ. 'ਚ ਹਿੱਸਾ ਲੈਣ ਵਾਲੀ ਮਿਸਰਨਜੀਤ ਕੌਰ ਨੇ ਏਸ਼ੀਆ ਕੁਆਲੀਫਾਇਰ ਮੁਕਾਬਲੇ ਦੌਰਾਨ ਮੰਗੋਲੀਆ ਦੀ ਮੁੱਕੇਬਾਜ਼ ਨੂੰ 5-0 ਨਾਲ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ। ਸਿਮਰਨਜੀਤ ਕੌਰ 2011 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਕੌਰ ਨੇ 2018 ਏ. ਆਈ. ਬੀ. ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਵਲੋਂ ਕਾਂਸੀ ਤਮਗਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਕੁਆਲੀਫਾਇਰ ਦਾ ਪਹਿਲਾ ਹੀ ਮੈਚ ਜਿੱਤ ਕੇ ਸਿਮਰਨਜੀਤ ਕੌਰ ਚਰਚਾ ਆਈ ਸੀ। ਦਰਅਸਲ ਸਿਮਰਨਜੀਤ ਕੌਰ ਦਾ ਪਹਿਲਾ ਮੈਚ ਕਜ਼ਾਕਿਸਤਾਨ ਦੀ ਮੁੱਕੇਬਾਜ਼ ਰਿੰਮਾ ਵੋਲਸੇਕਨੋ ਦੇ ਨਾਲ ਹੋਇਆ ਸੀ। ਉਨ੍ਹਾਂ ਨੇ ਇਹ ਮੁਕਾਬਲਾ ਜਜੋਂ ਦੇ ਇਕਪਾਸੜ ਫੈਸਲੇ ਦੇ ਜਰੀਏ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।