ਪੰਜਾਬ ਰੋਡਵੇਜ਼ ਬੱਸਾਂ 'ਚ ਯਾਤਰੀਆਂ ਦੀ ਮਦਦ ਲਈ ਲਗਾਇਆ ਗਿਆ ਪੈਨਿਕ ਬਟਨ

ਪੰਜਾਬ ਰੋਡਵੇਜ਼ ਵੱਲੋਂ ਆਪਣੀਆਂ ਬੱਸਾਂ ਵਿੱਚ ਪੈਨਿਕ ਬਟਨ ਦੀ ਵਿਵਸਥਾ ਕੀਤੀ ਗਈ ਹੈ। ਇਹ ਲਾਲ ਬਟਨ ਡਰਾਈਵਰ ਸੀਟ ਦੇ ਬਿਲਕੁਲ ਪਿਛਲੇ ਪਾਸੇ ਲਗਾਇਆ ਗਿਆ ਹੈ। ਇਸ ਬਟਨ ਨੂੰ ਐਮਰਜੈਂਸੀ ਲਈ ਕੋਈ ਵੀ ਸਵਾਰੀ ਦਬਾਅ ਸਕਦੀ ਹੈ। ਲੁਧਿਆਣਾ ਡਿਪੂ ਦੇ ਪੰਜਾਬ ਰੋਡਵੇਜ਼ ਦੇ ਮੈਨੇਜ਼ਰ ਨੇ ਦੱਸਿਆ ਹੈ ਕਿ ਇਸ ਡਿਵਾਈਸ ਨਾਲ ਜਿੱਥੇ ਇਕ ਪਾਸੇ ਮੁਸਾਫਿਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ ਉੱਥੇ ਹੀ ਡਰਾਈਵਰ ਅਤੇ ਕੰਡਕਟਰ ਵੀ ਲੋੜ ਪੈਣ ‘ਤੇ ਇਸ ਬਟਨ ਨੂੰ ਦਬਾ ਕੇ ਕਿਸੇ ਵੀ ਤਰ੍ਹਾਂ ਦੀ ਮਦਦ ਹਾਸਿਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਬਟਨ ਇਕ ਐਪ ਦੇ ਨਾਲ ਜੁੜਿਆ ਹੋਇਆ ਹੈ ਜਿਸ ਦੀ ਪੂਰੀ ਜਾਣਕਾਰੀ ਉਨ੍ਹਾਂ ਨੂੰ ਹਰ ਪੱਲ ਮਿਲਦੀ ਰਹਿੰਦੀ ਹੈ। ਬੱਸ ਕਿੰਨੀ ਦੇਰ ਕਿੱਥੇ ਅਤੇ ਕਿੰਨੀ ਰਫ਼ਤਾਰ ਨਾਲ ਚੱਲੀ ਕਿੰਨੀ ਬੱਸ ਨੇ ਮਾਈਲੇਜ ਦਿੱਤੀ ਇਸ ਦੀ ਪੂਰੀ ਜਾਣਕਾਰੀ ਐਪ ਰਾਹੀਂ ਮਿਲ ਜਾਂਦੀ ਹੈ।