ਪੰਜਾਬ 'ਚ ਮਾਨਸੂਨ ਨੇ ਦਿੱਤੀ ਦਸਤਕ,

,

ਆਗਾਮੀ 24 ਤੋਂ 48 ਘੰਟਿਆਂ ਦੌਰਾਨ ਦਰਮਿਆਨੇ/ਭਾਰੀ ਮੀਂਹ ਨਾਲ ਮਾਨਸੂਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਬਟਾਲਾ, ਦਸੂਹਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਸਮਰਾਲਾ, ਖੰਨਾ, ਨਾਭਾ, ਪਟਿਆਲਾ,ਰੋਪੜ, ਚੰਡੀਗੜ੍ਹ, ਮੋਹਾਲੀ, ਖਰੜ, ਆਨੰਦਪੁਰ ਸਾਹਿਬ, ਸਰਹੰਦ ਦੇ ਇਲਾਕਿਆਂ ਚ ਨੀਂਵੇਂ ਬੱਦਲਾਂ ਤੇ ਘਟਾਵਾਂ ਨਾਲ ਦਸਤਕ ਦੇ ਦੇਵੇਗੀ। ਹਾਲਾਂਕਿ ਸਪਸ਼ਟ ਕਰ ਦੇਈਏ ਕਿ ਮਾਨਸੂਨ ਦਾ ਆਗਮਨ ਪਿਛਲੇ ਦੋ ਸਾਲਾਂ ਵਾਂਗ ਜਿਆਦਾ ਧਮਾਕੇਦਾਰ ਨਹੀਂ ਹੋਵੇਗਾ ਨਾ ਹੀ ਫਿਲਹਾਲ ਝੜੀ ਲੱਗਣ ਦੀ ਖਾਸ ਉਮੀਦ ਹੈ। ਫਿਰੋਜ਼ਪੁਰ, ਅਬੋਹਰ, ਮਾਨਸਾ, ਬਰਨਾਲਾ, ਜਲਾਲਾਬਾਦ, ਮੁਕਤਸਰ, ਬਠਿੰਡਾ ਸਹਿਤ ਬਾਕੀ ਰਹਿੰਦੇ ਹਿੱਸਿਆਂ ਚ ਠੰਢੀਆਂ ਹਵਾਂਵਾਂ ਤੇ ਹਲਕੀ/ਦਰਮਿਆਨੀ ਬਰਸਾਤੀ ਕਾਰਵਾਈਆਂ ਨਾਲ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੇਗੀ। ਪਰ ਮਾਨਸੂਨ ਦੀ ਬਰਸਾਤ ਲਈ ਪੰਜਾਬ ਦੇ ਇਨ੍ਹਾਂ ਹਿੱਸਿਆਂ ਨੂੰ 5 ਤੋਂ 7 ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜੁਲਾਈ ਦੇ ਮੱਧ ਚ ਸਮੁੱਚੇ ਸੂਬੇ ਚ ਤਕੜੀਆਂ ਮਾਨਸੂਨੀ ਬਰਸਾਤਾਂ ਦੀ ਉਮੀਦ ਹੈ, ਭਾਵ ਸਾਉਣ ਦੀ ਸ਼ੁਰੂਆਤ ਮੀਂਹਾਂ ਨਾਲ ਹੋਵੇਗੀ। ਜਿਕਰਯੋਗ ਹੈ ਕਿ ਤੜਕਸਾਰ ਚੰਡੀਗੜ੍ਹ, ਰੋਪੜ ਸ਼ੁਰੂ ਹੋਈ ਪੀ੍-ਮਾਨਸੂਨ ਦੀ ਬਰਸਾਤ ਨੂੰ ਹੁਣ ਠੱਲ੍ਹ ਪੈ ਚੁੱਕੀ ਹੈ। ਤਾਜਾ ਕਾਰਵਾਈ ਪਠਾਨਕੋਟ ਤੇ ਗੁਰਦਾਸਪੁਰ ਸ਼ਹਿਰੀ ਖੇਤਰ ਜਾਰੀ ਹੈ ਜੋ ਕਿ ਆਓੁਣ ਵਾਲੇ ਕੁਝ ਸਮੇਂ ਚ ਮੁਕੇਰਿਆਂ, ਤਲਵਾੜਾ, ਬਟਾਲਾ, ਦਸੂਹਾ, ਸ਼੍ਰੀ ਹਰਗੋਬਿੰਦਪੁਰ, ਅੰਮ੍ਰਿਤਸਰ,ਤਰਨਤਾਰਨ ਸਹਿਤ ਮਾਝੇ-ਦੁਆਬੇ ਦੇ ਕਈ ਭਾਗਾਂ ਚ ਮੀਂਹ ਤੇ ਠੰਡੀ ਹਨੇਰੀ ਪਹੁੰਚ ਰਹੀ ਹੈ।