ਜਾਣੋ ਹੁਣ ਤੱਕ ਕਿਹੜੇ ਹਲਕੇ 'ਚ ਕਿੰਨੇ ਫੀਸਦੀ ਪਈਆਂ ਵੋਟਾਂ
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ 'ਚ ਸੋਮਵਾਰ ਸਵੇਰ ਤੋਂ ਹੀ ਵੋਟਾਂ ਪੈਣ ਦਾ ਸਿਲਸਿਲਾ ਜਾਰੀ ਹੈ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਵੋਟਰਾਂ ਅਤੇ ਪੋਲਿੰਗ ਸਟਾਫ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਪੈਰਾਮਿਲਟਰੀ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸਵੇਰ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਹਲਕਿਆਂ 'ਚ ਕਿੰਨੇ ਫੀਸਦੀ ਵੋਟਾਂ ਪਈਆਂ ਹਨ, ਹੁਣ ਤੱਕ
ਪਹਿਲੇ ਪੜਾਅ 'ਚ ਵੋਟਿੰਗ ਫੀਸਦੀ (9 ਵਜੇ ਤੱਕ):-ਫਗਵਾੜਾ 'ਚ 9.98 ਫੀਸਦੀ,
ਮੁਕੇਰੀਆਂ 'ਚ 12 ਫੀਸਦੀ, ਦਾਖਾ 'ਚ 6.54 ਫੀਸਦੀ, ਜਲਾਲਾਬਾਦ 'ਚ 14 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਦੂਜੇ ਪੜਾਅ 'ਚ ਵੋਟਿੰਗ ਫੀਸਦੀ (11 ਵਜੇ ਤੱਕ):-ਫਗਵਾੜਾ 'ਚ 17.5 ਫੀਸਦੀ,
ਮੁਕੇਰੀਆਂ 'ਚ 23.5 ਫੀਸਦੀ,ਦਾਖਾ 'ਚ 23.76 ਫੀਸਦੀ, ਜਲਾਲਾਬਾਦ 'ਚ 29 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਜਲਾਲਾਬਾਦ 'ਚ 29 ਫੀਸਦੀ ਵੋਟਿੰਗ ਹੋ ਚੁੱਕੀ ਹੈ।