Malout News
ਅਰੋੜਾ ਵਿਕਾਸ ਮੰਚ ਮਲੋਟ ਦੇ ਪਵਨ ਅਰੋੜਾ ਬਣੇ ਸ਼ਹਿਰੀ ਪ੍ਰਧਾਨ, ਦੀਪਕ ਸੇਤੀਆ ਚੇਅਰਮੈਨ ਨਿਯੁਕਤ
ਮਲੋਟ:- ਅਰੋੜਾ ਵਿਕਾਸ ਮੰਚ ਮਲੋਟ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਜਿਸ ਵਿੱਚ ਮਲੋਟ ਸ਼ਹਿਰ ਦੇ ਸਮਾਜ ਸੇਵੀ ਪਵਨ ਅਰੋੜਾ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਐਡਵੋਕੇਟ ਦੀਪਕ ਸੇਤੀਆ ਨੂੰ ਚੇਅਰਮੈਨ ਬਣਾਇਆ ਗਿਆ। ਇਸ ਦੌਰਾਨ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ, ਵਾਈਸ ਪ੍ਰਧਾਨ ਓਮ ਪ੍ਰਕਾਸ਼ ਸਿਡਾਨਾ, ਸੁਰੇਸ਼ ਅਰੋੜਾ ਸੈਕਟਰੀ ਅਤੇ ਸੰਜੈ ਡੋਡਾ ਸੈਕਟਰੀ ਮੌਜੂਦ ਹੋਏ, ਜਿਹਨਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਅਤੇ ਚੇਅਰਮੈਨ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਵਧਾਈ ਦਿੱਤੀ ਗਈ। ਇਸ ਨਿਯੁਕਤੀ ਮੌਕੇ ਪ੍ਰਧਾਨ ਪਵਨ ਅਰੋੜਾ ਅਤੇ ਚੇਅਰਮੈਨ ਦੀਪਕ ਸੇਤੀਆ ਨੇ ਕਿਹਾ ਕਿ ਸਾਨੂੰ ਜੋ ਜ਼ਿੰਮੇਦਾਰੀ ਦਿੱਤੀ ਗਈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਮਾਜਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਸਮਾਜ ਸੇਵੀ ਰਜਿੰਦਰ ਪਪਨੇਜਾ, ਰਿੰਕੂ ਅਨੇਜਾ, ਸੰਦੀਪ ਮਲੂਜਾ ਅਤੇ ਹੋਰ ਆਗੂਆਂ ਨੇ ਵੀ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
Author: Malout Live