ਪਿੰਡ ਵਾਸੀਆਂ ਵੱਲੋਂ ਅਰਨੀਵਾਲਾ ਨਹਿਰ ਤੇ ਨਵੇਂ ਬਣੇ ਪੁੱਲ ਦੇ ਆਸ-ਪਾਸ ਪ੍ਰੀਮਿਕਸ ਪਾਉਣ ਦੀ ਕੀਤੀ ਗਈ ਮੰਗ

ਸ਼੍ਰੀ ਮੁਕਤਸਰ ਸਾਹਿਬ:- ਸ਼੍ਰੀ ਮੁਕਤਸਰ ਸਾਹਿਬ ਤੋਂ ਭੰਗਚੜ੍ਹੀ ਨੂੰ ਜਾਣ ਵਾਲੇ ਰਸਤੇ 'ਤੇ ਸਥਿਤ ਅਰਨੀਵਾਲਾ ਨਹਿਰ ਦੇ ਪੁੱਲ ਦੀ ਖਸਤਾ ਹਾਲਤ ਹੋਣ ਕਰਕੇ ਅੱਧੀ ਦਰਜਨ ਪਿੰਡਾਂ ਦੇ ਲੋਕ ਪ੍ਰੇਸ਼ਾਨ ਸਨ। ਇਨ੍ਹਾਂ ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਮੰਗ ਕਰਨ 'ਤੇ ਸੰਬੰਧਿਤ ਮਹਿਕਮੇ ਵੱਲੋਂ ਇਸ ਪੁਲ ਨੂੰ ਉੱਚਾ ਕਰਕੇ ਨਵਾਂ ਬਣਾ ਦਿੱਤਾ ਹੈ, ਪਰ ਇਸ ਪੁੱਲ ਦੇ ਉੱਪਰ ਅਤੇ ਇਸ ਦੇ ਆਸ-ਪਾਸ ਪ੍ਰੀਮਿਕਸ ਨਹੀਂ ਪਾਇਆ ਗਿਆ। ਜਿਸ ਕਾਰਨ ਪੁੱਲ ਦੇ ਆਸ-ਪਾਸ ਸੜਕ 'ਤੇ ਵੱਡੇ-ਵੱਡੇ ਟੋਏ ਬਣ ਚੁੱਕੇ ਹਨ। ਇਹ ਖੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ, ਕਿਉਂਕਿ ਇਸ ਉੱਪਰ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਅਤੇ ਸਕੂਲਾਂ ਨੂੰ ਜਾਣ ਵਾਲੀਆਂ ਵੈਨਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਲੋਕਾਂ ਨੇ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆ ਪਾਸੋਂ ਮੰਗ ਕੀਤੀ ਕਿ ਤੁਰੰਤ ਕਾਰਵਾਈ ਕਰਕੇ ਪੁੱਲ ਅਤੇ ਉਸ ਦੇ ਆਸ-ਪਾਸ ਸੜਕ 'ਤੇ ਬਣੇ ਖੱਡਿਆਂ ਨੂੰ ਭਰ ਕੇ ਉਸ ਉੱਪਰ ਪ੍ਰੀਮਿਕਸ ਪਾਇਆ ਜਾਵੇ, ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ। Author: Malout