23 ਫਰਵਰੀ ਨੂੰ ਲਗਾਇਆ ਜਾਵੇਗਾ ਦਿਲ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ

ਸ਼ਿਵਰਾਤਰੀ ਮੌਕੇ ਬਾਬਾ ਅਮਰਨਾਥ ਸੇਵਾ ਦਲ (ਰਜਿ.) ਮਲੋਟ ਵੱਲੋਂ ਸਮਾਜਸੇਵੀ ਸਵ. ਮੁਨੀਸ਼ ਵਰਮਾ (ਮੀਨੂੰ) ਦੀ ਨਿੱਘੀ ਯਾਦ ਨੂੰ ਸਮਰਪਿਤ ਦਿਲ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 23 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਝਾਂਬ ਗੈਸਟ ਹਾਊਸ, ਮਲੋਟ ਵਿਖੇ ਲਗਾਇਆ ਜਾ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼ਿਵਰਾਤਰੀ ਮੌਕੇ ਬਾਬਾ ਅਮਰਨਾਥ ਸੇਵਾ ਦਲ (ਰਜਿ.) ਮਲੋਟ ਵੱਲੋਂ ਸਮਾਜਸੇਵੀ ਸਵ. ਮੁਨੀਸ਼ ਵਰਮਾ (ਮੀਨੂੰ) ਦੀ ਨਿੱਘੀ ਯਾਦ ਨੂੰ ਸਮਰਪਿਤ ਦਿਲ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 23 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਝਾਂਬ ਗੈਸਟ ਹਾਊਸ, ਮਲੋਟ ਵਿਖੇ ਲਗਾਇਆ ਜਾ ਰਿਹਾ ਹੈ।

CRYSTAL HEART CENTRE, BATHINDA ਦਿਲ ਦੇ ਰੋਗਾਂ ਦੇ ਮਾਹਿਰ ਡਾ. ਪ੍ਰਿੰਸ ਕੁਮਾਰ ਗਰਗ MD, DM (CARDIOLOGY) ਵੱਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਵੇਗਾ। ਜ਼ਰੂਰਤ ਅਨੁਸਾਰ ਮਰੀਜ਼ਾਂ ਦੀ ਈ.ਸੀ.ਜੀ ਲੈਬ ਟੈਸਟ ਕਰਕੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਮਰੀਜ਼ ਆਪਣੀਆਂ ਪੁਰਾਣੀਆਂ ਰਿਪੋਰਟਾਂ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲੈਣ ਲਈ ਪ੍ਰਧਾਨ ਹਰਚਰਨ ਸਿੰਘ ਸ਼ੇਰੀ (70097-39778), ਸੈਕੇਟਰੀ ਸੁਰੇਸ਼ ਚੀਟੂ (94173-80723), ਕੈਸ਼ੀਅਰ ਵਿਨੋਦ ਗੋਇਲ (89686-47305), ਮਨੋਜ ਅਸੀਜਾ (ਕੋਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ, ਮਲੋਟ) (98881-11330) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Author : Malout live