Health

ਅਧੂਰੀ ਨੀਂਦ ਕਰਵਾ ਸਕਦੀ ਅਰਬਾਂ ਦਾ ਨੁਕਸਾਨ

1. ਖੋਜ ਵਿੱਚ ਪਤਾ ਲੱਗਾ ਹੈ ਕਿ ਅਧੂਰੀ ਨੀਂਦ ਵਿੱਤੀ ਤੇ ਗੈਰ-ਵਿੱਤੀ ਕੀਮਤਾਂ ਨਾਲ ਜੁੜੀ ਹੋਈ ਹੈ। ਦੁਨੀਆ ਭਰ ਵਿੱਚ ਵਿਆਪਕ ਤੌਰ ’ਤੇ ਲੋਕ ਨੀਂਦ ਤੋਂ ਪ੍ਰਭਾਵਿਤ ਹੋ ਰਹੇ ਹਨ।
2.ਖੋਜ ਲਈ ਵੈਸਟਰਨ ਆਸਟਰੇਲੀਆ ਯੂਨੀਵਰਸਿਟੀ ਦੇ ਡੇਵਿਡ ਹਿਲਮੈਨ ਤੇ ਉਸ ਦੇ ਸਹਿਯੋਗੀਆਂ ਨੇ ਆਸਟਰੇਲੀਆ ਵਿੱਚ ਸੀਮਤ ਨੀਂਦ ਦੇ ਆਰਥਿਕ ਨਤੀਜਿਆਂ ਨੂੰ ਮਾਪਣ ਦੀ ਕੋਸ਼ਿਸ਼ ਕੀਤੀ।
3.ਖੋਜ ਦੇ ਨਤੀਜੇ ਪ੍ਰਕਾਸ਼ਿਤ ਵੀ ਕੀਤੇ ਗਏ। ਪਤਾ ਲੱਗਾ ਕਿ ਆ ਆਸਟਰੇਲੀਆ ਵਿੱਚ 2016-17 ਲਈ ਅਧੂਰੀ ਨੀਂਦ ਦੀ ਕੁੱਲ ਕੀਮਤ 45.21 ਆਰਬ ਡਾਲਰ ਰਹੀ।
4.ਖੋਜ ਵਿੱਚ ਕਿਹਾ ਗਿਆ ਹੈ ਕਿ ਸਮਾਨ ਅਰਥ ਵਿਵਸਥਾ ਵਾਲੇ ਹੋਰ ਦੇਸ਼ਾਂ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੋਣ ਦੀ ਸੰਭਾਵਨਾ ਹੈ।
5.ਖੋਜੀਆਂ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਅਧੂਰੀ ਨਾਂਈ ਦੀ ਬਿਮਾਰੀ ਦੇ ਸ਼ਿਕਾਰ ਹਨ। ਇਨ੍ਹਾਂ ਵਿੱਚੋਂ ਕੁਝ ਨੀਂਦ ਦੇ ਵਿਕਾਰਾਂ, ਕੰਮ ਨੂੰ ਪੂਰਾ ਕਰਨ ਦੇ ਦਬਾਅ, ਸਮਾਜ ਜਾਂ ਪਰਿਵਾਰਿਕ ਗਤੀਵਿਧੀਆਂ ਤੇ ਹੋਰ ਲਾਪਰਵਾਹੀਆਂ ਦੀ ਵਜ੍ਹਾ ਕਰ ਕੇ ਹੈ।
6.ਇਸ ਕਾਰਨ ਸਿਹਤ ’ਤੇ ਤਾਂ ਅਸਰ ਹੁੰਦਾ ਹੀ ਹੈ ਪਰ ਇਸ ਨਾਲ ਆਰਥਿਕ ਪੱਖ ਵੀ ਜੁੜੇ ਹੁੰਦੇ ਹਨ। ਜਿਸ ਵਿੱਚ ਇਸ ਦੀ ਸਿਹਤ, ਸੁਰੱਖਿਆ ਤੇ ਉਤਪਾਦਨ ਤੇ ਨਕਾਰਾਤਮਕ ਪ੍ਰਭਾਵ ਪੈਂਦੇ ਹਨ।
7.ਕਿਸੀ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਉ।

Leave a Reply

Your email address will not be published. Required fields are marked *

Back to top button