ਕਈ ਬਿਮਾਰੀਆਂ ਤੋਂ ਦੂਰ ਰੱਖਦੀ ਹੈ ਹਲਦੀ, ਜਾਣੋ ਹਲਦੀ ਦੇ ਫਾਇਦੇ
1. ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਰਾਮਬਾਣ ਕਹੀ ਜਾਂਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਵੀ ਹਲਦੀ ਕਾਰਗਰ ਦਵਾਈ ਹੈ।
2. ਸਰੀਰ ਵਿੱਚ ਅੰਦਰੂਨੀ ਜਾਂ ਬਾਹਰੀ ਸੱਟ ਲੱਗਣ ’ਤੇ ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਜ਼ਖ਼ਮ ਜਲਦੀ ਭਰ ਜਾਂਦੇ ਹਨ। ਗਰਮ ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।
3.ਹਲਦੀ ਵਿੱਚ ਮੌਜੂਦ ਤੱਤ ਸਰੀਰ ਦਾ ਇਮਿਊਨ ਸਿਸਟਮ ਬਿਹਤਰ ਕਰਦੇ ਹਨ।
4. ਹਲਦੀ ਵਿੱਚ ਮੌਜੂਦ ਐਂਟੀ-ਇਮਫਲੇਮੇਟਰੀ ਗੁਣ ਆਰਥਰਾਈਟਸ ਤੇ ਗਠਿਆ ਦੇ ਇਲਾਜ ਵਿੱਚ ਬਹੁਤ ਕਾਰਗਰ ਹਨ।
5.ਹਲਦੀ ਸਰੀਰ ਦੇ ਗਲੂਕੋਜ਼ ਪੱਧਰ ਨੂੰ ਕੰਟਰੋਲ ਰੱਖਦੀ ਹੈ। ਇਸੇ ਕਰਕੇ ਹੀ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।
6.ਹਲਦੀ ਨਾਲ ਵਜ਼ਨ ਘੱਟ ਕਰਨ ’ਚ ਮਦਦ ਮਿਲਦੀ ਹੈ।
7.ਕੱਚੀ ਹਲਦੀ ਪ੍ਰੋਸਟੈਟ ਕੈਂਸਰ ਦੇ ਸੈਲਾਂ ਨੂੰ ਵਧਣ ਤੋਂ ਰੋਕਦੀ ਹੈ ਤੇ ਹਾਨੀਕਾਰਕ ਰੇਡੀਏਸ਼ਨ ਤੋਂ ਟਿਊਮਰ ਦਾ ਬਚਾਅ ਵੀ ਕਰਦੀ ਹੈ।
8.ਭੁੰਨ੍ਹੀ ਹੋਈ ਹਲਦੀ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਖਾਂਸੀ ਤੋਂ ਆਰਾਮ ਮਿਲਦਾ ਹੈ।
9.ਕੱਟ ਲੱਗਣ ਜਾਂ ਸੜੇ ਅੰਗ ਤੇ ਹਲਦੀ ਲਾਉਣ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ।
10.ਗਰਮ ਪਾਣੀ ਵਿੱਚ ਹਲਦੀ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲਦਾ ਹੈ।