ਚਾਹ ਪੀਣ ਵਾਲੇ ਖ਼ਬਰਦਾਰ! ਤੁਹਾਡੇ ਅੰਦਰ ਜਾ ਰਹੇ ਅਰਬਾਂ ਪਲਾਸਟਿਕ ਦੇ ਕਣ
,
ਇੱਕ ਹਾਲ ਹੀ ‘ਚ ਹੋਈ ਖੋਜ ‘ਚ ਖੁਲਾਸਾ ਹੋਇਆ ਹੈ ਕਿ ਟੀ ਬੈਗ ਚਾਹ ਨਾਲ ਤੁਸੀਂ ਅਰਬਾਂ ਛੋਟੇ-ਛੋਟੇ ਪਲਾਸਟਿਕ ਦੇ ਕਣ ਪੀਂਦੇ ਹੋ ਜੋ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੈ। ਇਹ ਖੁਲਾਸਾ ਮੈਕਗਿਲ ਯੂਨੀਵਰਸਿਟੀ ‘ਚ ਕੈਨੇਡਾ ਦੇ ਖੋਜੀਆਂ ਦੇ ਇੱਕ ਗਰੁੱਪ ਨੇ ਕੀਤਾ। ਜਦਕਿ ਆਮ ਤੌਰ ‘ਤੇ ਟੀ-ਬੈਗ ਪੇਪਰ ਦੇ ਬਣੇ ਹੁੰਦੇ ਹਨ। ਕਈ ਚਾਹ ਦੇ ਬ੍ਰੈਂਡ ਪਲਾਸਟਿਕ ਦੇ ਬਣੇ ਟੀ-ਬੈਗ ਦਾ ਵੀ ਇਸਤੇਮਾਲ ਕਰਦੇ ਹਨ ਜੋ ਆਮ ਤੌਰ ‘ਤੇ ਸਾਡੇ ਲਈ ਬਿਲਕੁਲ ਸਹੀ ਨਹੀਂ। ਖੋਜਕਰਤਾ ਇਹ ਪਤਾ ਲਾਉਣਾ ਚਾਹੁੰਦੇ ਸੀ ਕਿ ਗਰਮ ਹੋਣ ‘ਤੇ ਟੀ-ਬੈਗ ਕਿੰਨਾ ਮਾਈਕ੍ਰੋ-ਪਲਾਸਟਿਕ ਛੱਡਦੇ ਹਨ। ਇਸ ਲਈ ਉਨ੍ਹਾਂ ਨੇ ਚਾਰ ਵੱਖ-ਵੱਖ ਟੀ-ਬੈਗ ਖਰੀਦੇ ਤੇ ਉਨ੍ਹਾਂ ਨੂੰ 95 ਡਿਗਰੀ ਸੈਲਸੀਅਸ ‘ਤੇ ਪਾਣੀ ਦੇ ਕੰਟੇਨਰ ‘ਚ ਗਰਮ ਕੀਤਾ। ਬਾਅਦ ‘ਚ ਇਨ੍ਹਾਂ ਨੂੰ ਇਲੈਕਟ੍ਰੋਨਿਕ ਮਾਈਕ੍ਰੋਸਕੋਪ ਨਾਲ ਵੇਖਿਆ ਤਾਂ ਇੱਕ ਟੀ ਬੈਗ 11.6 ਬਿਲੀਅਨ ਮਾਈਕ੍ਰੋਪਲਾਸਟਿਕ ਦੇ ਟੁਕੜੇ ਤੇ 3.1 ਬਿਲੀਅਨ ਨੈਨੋ ਪਲਾਸਟਿਕ ਦੇ ਕਣ ਛੱਡਦੇ ਹਨ। ਇਸ ਦੇ ਨਾਲ ਹੀ ਜਾਂਚਕਰਤਾ ਇਹ ਵੀ ਵੇਖਣਾ ਚਾਹੁੰਦੇ ਸੀ ਕਿ ਅਜਿਹੀ ਚਾਹ ਦਾ ਕੀ ਨੁਕਸਾਨ ਹੈ। ਜਦਕਿ ਜਾਂਚ ਤੋਂ ਬਾਅਦ ਖੋਜੀਆਂ ਨੇ ਕਿਹਾ ਕਿ ਇਸ ਜਾਂਚ ‘ਚ ਅਜਿਹੀ ਕੋਈ ਗੰਭੀਰ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਟੀਬੈਗ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਲਈ ਤੁਸੀਂ ਛਾਣਨੀ ਦਾ ਇਸਤੇਲਮਾਲ ਕਰ ਸਕਦੇ ਹੋ।