ਪੰਜਾਬ ਸਰਕਾਰ ਵੱਲੋਂ 26 ਜਨਵਰੀ ਮੌਕੇ ਸਰਕਾਰੀ ਹਸਪਤਾਲਾਂ ਵਿੱਚ ਐਕਸ-ਰੇ ਅਤੇ ਅਲਟਰਾਸਾਊਂਡ ਦੀ ਸੁਵਿਧਾ ਹੋਣ ਜਾ ਰਹੀ ਹੈ ਮੁਫ਼ਤ
ਮਲੋਟ (ਪੰਜਾਬ): 26 ਜਨਵਰੀ ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਐਕਸ-ਰੇ ਅਤੇ ਅਲਟਰਾਸਾਊਂਡ ਦੀ ਸੁਵਿਧਾ ਮੁਫ਼ਤ ਹੋਣ ਜਾ ਰਹੀ ਹੈ, ਜਿਸਦੀ ਪੁਸ਼ਟੀ ਸਿਹਤ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਵੱਲੋਂ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਕੀਤੀ ਗਈ। ਉਨ੍ਹਾਂ ਅਨੁਸਾਰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਇਸ ਬਾਰੇ ਅਧਿਕਾਰਿਕ ਐਲਾਨ ਜਲਦ ਕਰਨ ਜਾ ਰਹੇ ਹਨ,
ਜਿਸ ਵਿੱਚ ਪੰਜਾਬ ਦੇ 750 ਦੇ ਕਰੀਬ ਸਰਕਾਰੀ ਹਸਪਤਾਲਾਂ ( ਪੀ.ਐੱਚ.ਸੀ, ਸੀ.ਐੱਚ.ਸੀ, ਐੱਸ.ਡੀ.ਐੱਚ ਅਤੇ ਡੀ.ਐੱਚ) ਵਿੱਚ ਹੁਣ ਐਕਸ-ਰੇ ਅਤੇ ਅਲਟਰਾਸਾਊਂਡ ਦੀ ਸੁਵਿਧਾ ਮੁਫ਼ਤ ਹੋਵੇਗੀ। ਇਸ ਤੋਂ ਪਹਿਲਾਂ ਗਰਭਵਤੀ ਔਰਤਾਂ ਨੂੰ ਅਲਟਰਾਸਾਊਂਡ ਦੀ ਸੁਵਿਧਾ ਮੁਫ਼ਤ ਹੁੰਦੀ ਸੀ। ਜਦਕਿ ਆਮ ਲੋਕਾਂ ਤੋਂ 200 ਤੋ 250 ਰੁਪਏ ਵਸੂਲੇ ਜਾਂਦੇ ਸੀ। ਪਰ ਹੁਣ ਬਹੁਤ ਜਲਦ ਹਰ ਇੱਕ ਨੂੰ ਪੰਜਾਬ ਸਰਕਾਰ ਵੱਲੋਂ ਇਹ ਸੁਵਿਧਾ ਮੁਫਤ ਦਿੱਤੀ ਜਾਵੇਗੀ। Author: Malout Live