Malout News

ਵਾਲੀਬਾਲ ਖੇਡਾਂ ‘ ਚ ਲਗਾਤਾਰ ਚੌਥੀ ਵਾਰ ਨਿਸ਼ਾਨ ਅਕੈਡਮੀ ਪੂਰੇ ਪੰਜਾਬ ਚੋਂ ਪਹਿਲੇ ਨੰਬਰ ਤੇ

ਔਲਖ :- ਨਿਸ਼ਾਨ ਅਕੈਡਮੀ ਔਲਖ ਦੀ ਵਾਲੀਬਾਲ ਅੰਡਰ – 17 ( ਲੜਕੀਆਂ ) ਦੀ ਟੀਮ ਨੇ ਲਗਾਤਾਰ ਚੌਥੀ ਵਾਰ ਪੰਜਾਬ ਚੋਂ ਪਹਿਲਾ ਸਥਾਨ ਹਾਸਿਲ ਕਰਕੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ । ਟੀਮ ਦੀਆਂ ਲੜਕੀਆਂ ਨੇ ਨਾ – ਟੁੱਟਣ ਵਾਲਾ ਰਿਕਾਰਡ ਕਾਇਮ ਕੀਤਾ ਹੈ । ਪੰਜਾਬ ਬੋਰਡ ਵੱਲੋਂ ਕਰਵਾਈਆਂ ਗਈਆਂ 65ਵੀਆਂ ਅੰਤਰ – ਜਿਲ੍ਹਾ ਦੀਆਂ ਜਿਲ੍ਹਾ ਫਤਹਿਗੜ ਸਾਹਿਬ ਵਿਖੇ ਅਯੋਜਿਤ ਕੀਤੀਆਂ ਗਈਆਂ । ਜਿਸ ਵਿੱਚ ਪੰਜਾਬ ਦੇ ਵੱਖ – ਵੱਖ ਜਿਲਿਆਂ ਚੋਂ 26 ਟੀਮਾਂ ਨੇ ਭਾਗ ਲਿਆ । ਟੀਮ ਦੇ ਕੋਚ ਸ . ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕੈਡਮੀ ਦਾ ਪਹਿਲਾ ਮੈਚ ਐੱਸ ਏ ਐੱਸ ਨਗਰ ਮੋਹਾਲੀ ਦੀ ਟੀਮ ਨਾਲ ਹੋਇਆ । ਉਸ ਟੀਮ ਨੂੰ ਜਿੱਤਣ ਤੋਂ ਬਾਅਦ ਦੂਜਾ ਮੈਚ ਜਲੰਧਰ ਜਿਲ੍ਹੇ ਦੀ ਟੀਮ ਨਾਲ ਹੋਇਆ । ਉਹਨਾਂ ਨੂੰ ਵੀ ਅਕੈਡਮੀ ਦੀ ਟੀਮ ਨੇ ਮਾਤ ਦਿੱਤੀ । ਉਸ ਤੋਂ ਬਾਅਦ ਫਰੀਦਕੋਟ ਵਿੰਗ ਦੀ ਟੀਮ ਨਾਲ ਹੋਇਆ । ਕੁਆਟਰ ਫਾਈਨਲ ਮੈਚ ਘੁੱਦੇ ਵਿੰਗ ਦੀ ਟੀਮ ਨਾਲ ਹੋਇਆ । ਕੁਆਟਰ ਫਾਈਨਲ ਜਿੱਤਣ ਤੋਂ ਬਾਅਦ ਸੈਮੀ ਫਾਈਨਲ ਫਰੀਦਕੋਟ ਦੀ ਟੀਮ ਨਾਲ ਹੋਇਆ । ਬਹੁਤ ਸੋਹਣਾ ਪ੍ਰਦਰਸ਼ਨ ਕਰਦਿਆਂ ਟੀਮ ਦੀਆਂ ਖਿਡਾਰਣਾਂ ਨੇ ਕੋਈ ਵੀ ਮੈਚ ਹੱਥੋਂ ਨਹੀਂ ਲੰਘਣ ਦਿੱਤਾ । ਇਸ ਮੈਚ ਵਿੱਚ ਕੁੱਲ ਪੰਜ ਸੈਟ ਖੇਡੇ ਗਏ । ਜਿਸ ਦਾ ਸਕੋਰ ਕ੍ਰਮਵਾਰ 24 – 26 , 25 – 12 , 25 – 14 , 15 – 25 ਅਤੇ 15 – 10 ਰਿਹਾ । ਇਹਨਾਂ ਵਿਚੋਂ ਤਿੰਨ ਸੈਟ ਅਕੈਡਮੀ ਦੀ ਟੀਮ ਨੇ ਜਿੱਤੇ । ਸੈਮੀ ਫਾਈਨਲ ਜਿੱਤਣ ਤੋਂ ਬਾਅਦ ਫਾਈਨਲ ਮੈਚ ਬਾਦਲ ਵਿੰਗ ਦੀ ਟੀਮ ਨਾਲ ਹੋਇਆ । ਫਾਈਨਲ ਮੈਚ ਵਿੱਚ ਚਾਰ ਸੈਟ ਖੇਡੇ ਗਏ । ਜਿਨ੍ਹਾਂ ਦਾ ਸਕੋਰ ਕਰਮਵਾਰ 26 – 24 , 25 – 17 , 24 – 26 ਅਤੇ 25 – 22 ਰਿਹਾ । ਇਨ੍ਹਾਂ ਵਿਚੋਂ ਤਿੰਨ ਸੈਟਾਂ ਵਿੱਚ ਅਕੈਡਮੀ ਨੇ ਜਿੱਤ ਪ੍ਰਾਪਤ ਕੀਤੀ । ਸੈਮੀ ਫਾਈਨਲ ਅਤੇ ਫਾਈਨਲ ਮੈਚ ਬਹੁਤ ਫਸਵੇਂ ਰਹਿਣ ਕਰਕੇ ਦਰਸ਼ਕਾਂ ਨੇ ਖੇਡ ਦਾ ਬਹੁਤ ਅਨੰਦ ਮਾਣਿਆ । ਫਾਈਨਲ ਵਿੱਚ ਬਾਦਲ ਵਿੰਗ ਦੀ ਟੀਮ ਨੂੰ ਵੀ ਕਰਾਰੀ ਹਾਰ ਦੇ ਕੇ ਜਿੱਤ ਦਾ ਸਿਹਰਾ ਆਪਣੇ ਨਾਮ ਕੀਤਾ । ਜਿਕਰਯੋਗ ਹੈ ਕਿ ਬੜੇ ਫਸਵੇਂ ਮੈਚ ਹੋਣ ਕਰਕੇ ਅਤੇ ਇਕ ਦੋ ਖਿਡਾਰਣਾਂ ਦੇ ਸੱਟ ਲੱਗਣ ਕਰਕੇ ਟੀਮ ਦੀਆਂ ਖਿਡਾਰਣਾਂ ਅਤੇ ਕੈਪਟਨ ਕੋਮਲਪ੍ਰੀਤ ਕੌਰ ਨੂੰ ਬੜੀ ਮੁਸ਼ੱਕਤ ਘਾਲਣੀ ਪਈ ਪਰ ਅਖੀਰ ਤੱਕ ਹਾਰ ਨਹੀਂ ਮੰਨੀ । ਅਕੈਡਮੀ ਦੇ ਚੇਅਰਮੈਨ ਸ . ਕਸ਼ਮੀਰ ਸਿੰਘ , ਡਾਇਰੈਕਟਰ ਸ . ਇਕਉਂਕਾਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਪਰਮਪਾਲ ਕੌਰ ਵੱਲੋਂ ਟੀਮ ਦਾ ਅਕੈਡਮੀ ਪੁੱਜਣ ਤੇ ਸਵਾਗਤ ਕੀਤਾ ਗਿਆ । ਟੀਮ ਦੀਆਂ ਖਿਡਾਰਣਾ ਅਤੇ ਕੋਚ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ ।

Leave a Reply

Your email address will not be published. Required fields are marked *

Back to top button