ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਐੱਨ.ਸੀ.ਸੀ ਦੇ ਕੈਂਡਿਟਸ ਦਾ 10 ਰੋਜ਼ਾ ਕੈਂਪ ਲਗਾਉਣ ਤੋਂ ਬਾਅਦ ਸਕੂਲ ਪੁੱਜਣ ਤੇ ਨਿੱਘਾ ਸਵਾਗਤ

ਮਲੋਟ: 6 PB (G) ਬਟਾਲਿਨ ਐੱਨ.ਸੀ.ਸੀ ਮਲੋਟ, ਦਾਨੇਵਾਲਾ ਵਿਖੇ ਕਮਾਂਡਿੰਗ ਅਫ਼ਸਰ ਰਣਬੀਰ ਸਿੰਘ, ਐੱਸ.ਐੱਮ.ਜੀ ਦੀ ਅਗਵਾਈ ਹੇਠ 9 ਅਕਤੂਬਰ ਤੋਂ 18 ਅਕਤੂਬਰ 2023 ਤੱਕ 10 ਰੋਜ਼ਾ ਕੈਂਪ ਲਗਾਇਆ ਗਿਆ। ਜਿਸ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ 21 ਕੈਂਡਿਟਸ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਕੈਂਡਿਟਸ ਵਿਚਕਾਰ ਭਿੰਨ-ਭਿੰਨ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਸੋਲੋ ਡਾਂਸ, ਸੋਲੋ ਗੀਤ, ਸਮੂਹ ਗਾਨ, ਸਮੂਹ ਡਾਂਸ, ਸਕਿੱਟ, ਸ਼ੂਟਿੰਗ, ਟੱਗ ਆਫ ਵਾਰ ਅਤੇ ਖੋਹ-ਖੋਹ ਆਦਿ। ਜਿਨ੍ਹਾਂ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਕੈਂਡਿਟਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਪ੍ਰਤੀਯੋਗਤਾਵਾਂ ਵਿੱਚ ਜਿਵੇਂ ਕਿ ਸੋਲੋ ਡਾਂਸ ਵਿੱਚ ਪਹਿਲਾ ਅਤੇ ਦੂਜਾ, ਸੋਲੋ ਸੌਂਗ ਵਿੱਚ ਦੂਜਾ, ਗਰੁੱਪ ਸਾਂਗ ਵਿੱਚ ਪਹਿਲਾ, ਗਰੁੱਪ ਡਾਂਸ ਵਿੱਚ ਪਹਿਲਾ, ਸਕਿੱਟ ਵਿੱਚ ਪਹਿਲਾ ਅਤੇ

ਟੱਗ ਆਫ ਵਾਰ ਵਿੱਚ ਸਕੂਲ ਦੇ 2 ਕੈਂਡਿਟਸ ਭਾਗ ਲੈ ਕੇ ਪਹਿਲਾ ਅਤੇ ਖੋ-ਖੋ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਕੈਂਡਿਟਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਐੱਨ.ਸੀ.ਸੀ ਅਫ਼ਸਰ ਏ.ਐੱਨ.ਓ ਸੀਮਾ ਖੁਰਾਣਾ ਨੂੰ ਉਹਨਾਂ ਦੀਆਂ ਸੇਵਾਵਾਂ ਵਜੋਂ ਸਨਮਾਨਿਤ ਕੀਤਾ ਗਿਆ । ਐੱਨ.ਸੀ.ਸੀ ਕੈਂਡਿਟਸ ਨੇ ਇਨ੍ਹਾਂ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਕੁੱਲ 34 ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਐੱਨ.ਸੀ.ਸੀ ਕੈਂਡਿਟਸ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ ਗੋਇਲ, ਕਮੇਟੀ ਮੈਂਬਰਜ ਅਤੇ ਸਕੂਲ ਦੀ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਨੇ ਐੱਨ.ਸੀ.ਸੀ ਇੰਚਾਰਜ ਸ਼੍ਰੀਮਤੀ ਸੀਮਾ ਖੁਰਾਣਾ ਅਤੇ ਐੱਨ.ਸੀ.ਸੀ ਕੈਂਡਿਟਸ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਕੈਂਪ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੱਤੀ। Author: Malout Live