HWC ਪੱਕੀ ਟਿੱਬੀ ਦੇ ਸਟਾਫ ਵੱਲੋਂ ਸ਼ੁੱਕਰਵਾਰ ਡੇਂਗੂ ਤੇ ਵਾਰ ਮਨਾਉਂਦੇ ਹੋਏ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਮਲੋਟ: ਸਿਵਲ ਸਰਜਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ, ਐਪੀਡਮੋਲੋਜਿਸਟ ਡਾ. ਸੰਦੀਪ ਕੌਰ ਅਤੇ ਡਾ. ਵਰੁਣ ਵਰਮਾ ਦੇ ਦਿਸ਼ਾ-ਨਿਰਦੇਸ਼ਾ ਅਨੁ਼ਸਾਰ ਅਤੇ ਡਾ. ਪਵਨ ਮਿੱਤਲ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ HWC "ਪੱਕੀ ਟਿੱਬੀ" ਸੀ.ਐੱਚ.ਓ ਸੁਨੀਤਾ ਰਾਣੀ ਦੇ ਸਟਾਫ ਗੁਰਪ੍ਰੀਤ ਸਿੰਘ MPHW ਦੁਆਰਾ ‘ਸ਼ੁੱਕਰਵਾਰ ਡੇਂਗੂ ਤੇ ਵਾਰ’ ਮਨਾਉਂਦੇ ਹੋਏ ਪੱਕੀ ਟਿੱਬੀ ਰੇਲਵੇ ਸਟੇਸ਼ਨ ਤੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਦੀ ਪੈਦਾਇਸ਼ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ,
ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੂਲਰ, ਗਮਲਿਆਂ ਅਤੇ ਫਰਿੱਜ਼ ਦੀਆਂ ਟਰੇਆਂ ਵਿੱਚ ਖੜੇ ਪਾਣੀ ਨੂੰ ਹਰ ਹਫ਼ਤੇ ਜ਼ਰੂਰ ਸਾਫ ਕਰੋ। ਸਰੀਰ ਢੱਕਦੇ ਕੱਪੜਿਆਂ ਨੂੰ ਪਾਓ ਤਾਂ ਜੋ ਤੁਹਾਨੂੰ ਮੱਛਰ ਨਾ ਕੱਟ ਸਕੇ ਅਤੇ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਇਸਤੇਮਾਲ ਕਰੋ। ਅਗਰ ਤੁਹਾਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਵਗੈਰਾ ਲੱਛਣ ਹੋਣ ਤਾਂ ਨੇੜੇ ਦੇ ਸਿਹਤ ਕੇਂਦਰ ਤੋਂ ਡੇਂਗੂ ਦਾ ਟੈਸਟ ਕਰਵਾਉ ਜਿਸਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁੱਲ ਮੁਫਤ ਹੈ। Author: Malout Live