ਨੈਸ਼ਨਲ ਕਰਾਟੇ ਚੈਪੀਅਨਸ਼ਿਪ ਵਿੱਚ ਗੁਰਮੀਤ ਕਰਾਟੇ ਅਕੈਡਮੀ ਮਲੋਟ ਦੇ ਖਿਡਾਰੀਆਂ ਨੇ ਜਿੱਤੇ ਤਗਮੇ
ਮਲੋਟ:- ਸ਼ਿਕੋਕਾਈ ਕਰਾਟੇ ਇੰਟਰਨੈਸ਼ਨਲ ਇੰਡੀਆ ਵੱਲੋਂ ਹਰਦਿੁਆਰ (ਉੱਤਰਾਖੰਡ) ਵਿਖੇ ਆਲ ਇੰਡੀਆ ਕਰਾਟੇ ਚੈਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਦੇਸ਼ ਭਰ ਦੇ 12 ਸੂਬਿਆਂ ਦੇ 250 ਖਿਡਾਰੀਆਂ ਨੇ ਭਾਗ ਲਿਆ। ਪੰਜਾਬ ਟੀਮ ਵੱਲੋਂ ਸਪੋਰਟ ਕਰਾਟੇ ਐਸੋਸੀਏਸ਼ਨ, ਮਲੋਟ ਦੀ ਗੁਰਮੀਤ ਕਰਾਟੇ ਅਕੈਡਮੀ ਦੇ 5 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ 11 ਸਾਲ ਵਰਗ ਵਿੱਚ ਅਸੀਮ ਸਿੰਘ ਨੇ ਗੋਲਡ ਮੈਡਲ, 13 ਸਾਲ ਵਰਗ ਵਿੱਚੋਂ ਸੂਜਲ ਨੇ ਗੋਲਡ ਮੈਡਲ, 15 ਸਾਲ ਵਰਗ ਵਿੱਚੋਂ ਕ੍ਰਿਸ਼ ਕਰਮਪੱਟੀ ਨੇ ਸਿਲਵਰ ਮੈਡਲ, ਜੂਨੀਅਰ ਵਰਗ ਵਿੱਚੋਂ ਨਮਨ ਕੁਮਾਰ ਨੇ ਸਿਲਵਰ ਮੈਡਲ ਹਾਸਿਲ ਕੀਤਾ। ਇਸ ਤਰ੍ਹਾ ਲੜਕੀਆਂ ਦੇ 17 ਸਾਲ ਵਰਗ ਵਿੱਚੋਂ ਕਿਰਤੀ ਮਿੱਡਾ ਨੇ ਸਿਲਵਰ ਮੈਡਲ ਪ੍ਰਾਪਤ ਕਰ ਆਪਣੇ ਸੂਬੇ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਜੇਤੂ ਖਿਡਾਰੀਆਂ ਦਾ ਮਲੋਟ ਪਹੁੰਚਣ ਤੇ ਕਰਾਟੇ ਐਸੋਸੀਏਸ਼ਨ ਦੇ ਪ੍ਰਧਾਨ ਸੇਠੀ ਬਾਠ ਨੇ ਬੱਚਿਆ ਦੀ ਹੋਸਲਾ ਅਫਜ਼ਾਈ ਕਰ ਵਧਾਈ ਦਿੱਤੀ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟਰਕਟਰ, ਪੰਜਾਬ ਨੇ ਦੱਸਿਆ ਕੇ ਇਹਨਾਂ ਜੇਤੂ ਖਿਡਾਰੀਆਂ ਦੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਦਿੱਲੀ ਵਿਖੇ ਚੋਣ ਹੋਈ ਹੈ ਅਤੇ ਕਰਾਟੇ ਖਿਡਾਰੀ ਹੁਣ ਸਰਕਾਰੀ ਤੌਰ ਤੇ ਖੇਲੋ ਇੰਡੀਆ ਵਿੱਚ ਭਾਗ ਲੈ ਕੇ ਆਪਣੀ ਉਜੱਵਲ ਭਵਿੱਖ ਦੀ ਕਾਮਨਾ ਕਰ ਸਕਣਗੇ। Author: Malout Live