ਭੰਗ ਦੇ ਕੀ ਫਾਇਦੇ, ਜਾਣੋ

1.ਹੋਲੀ ਦਾ ਤਿਓਹਾਰ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਨੂੰ ਰੰਗ ਲਾਉਂਦੇ ਹਨ। ਪਰ ਕੁਝ ਹੋਰ ਵੀ ਕਾਰਨ ਹਨ, ਜਿਸ ਕਰਕੇ ਹੋਲੀ ਯਾਦਗਾਰ ਹੋ ਜਾਂਦੀ ਹੈ, ਉਹ ਹੈ ਭੰਗ।
2. ਭਾਰਤ ਵਿੱਚ ਹੋਲੀ ਅਤੇ ਹੋਰਨਾਂ ਤਿਓਹਾਰਾਂ ਮੌਕੇ ਭੰਗ ਪੀਣ ਦੀ ਪਰੰਪਰਾ ਹੈ।
3. ਭੰਗ ਕੁਦਰਤੀ ਰੂਪ ਵਿੱਚ ਮਿਲਣ ਵਾਲਾ ਨਸ਼ਾ ਹੈ।
4.ਪਰ ਜੇਕਰ ਭੰਗ ਦੀ ਵਰਤੋਂ ਸੀਮਤ ਮਾਤਰਾ ਵਿੱਚ ਕੀਤੀ ਜਾਵੇ ਤਾਂ ਇਹ ਲਾਹੇਵੰਦ ਵੀ ਹੋ ਸਕਦੀ ਹੈ।
5.ਅਜਿਹਾ ਮੰਨਿਆ ਜਾਂਦਾ ਹੈ ਕਿ ਮਾਨਸਿਕ ਰੋਗੀਆਂ ਨੂੰ ਜੇਕਰ 125 ਮਿਲੀਗ੍ਰਾਮ ਭੰਗ ਵਿੱਚ 62 ਮਿਲੀਗ੍ਰਾਮ ਹਿੰਗ ਮਿਲਾ ਕੇ ਦਿੱਤੀ ਜਾਵੇ ਤਾਂ ਉਨ੍ਹਾਂ ਲਈ ਫਾਇਦੇਮੰਦ ਹੁੰਦੀ ਹੈ।
6.ਸਿਰ ਦਰਦ ਕਰਦਾ ਹੈ ਤਾਂ ਭੰਗ ਦੇ ਪੱਤਿਆਂ ਦੇ ਰਸ ਦਾ ਅਰਕ ਬਣਾ ਲਓ ਅਤੇ ਕੰਨ ਵਿੱਚ ਦੋ-ਤਿੰਨ ਬੂੰਦਾਂ ਪਾਉਣ ਨਾਲ ਸਿਰ ਦਾ ਦਰਦ ਦੂਰ ਹੁੰਦਾ ਹੈ।
7.ਸੈਕਸੂਅਲ ਐਕਟਿਵੀਟੀ ਜਾਂ ਸੈਕਸ ਇੱਛਾ ਵਧਾਉਣ ਲਈ ਵੀ ਭੰਗ ਦਾ ਸੇਵਨ ਕੀਤਾ ਜਾਂਦਾ ਹੈ। ਪਰ ਇਸ ਲਈ ਡਾਕਟਰੀ ਸਲਾਹ ਜ਼ਰੂਰ ਲਵੋ।
8.ਘੱਟ ਮਾਤਰਾ ਵਿੱਚ ਭੰਗ ਪੀਣ ਨਾਲ ਨਾ ਸਿਰਫ ਮੂਡ ਚੰਗਾ ਰਹਿੰਦਾ ਹੈ, ਬਲਕਿ ਇਸ ਨਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਦਿਖਾਈ ਅਤੇ ਸੁਣਾਈ ਵੀ ਦੇਣ ਲੱਗ ਜਾਂਦਾ ਹੈ।
9.ਕਸਰਤ ਕਰਨ ਮਗਰੋਂ ਜੇਕਰ ਭੰਗ ਦੇ ਕੁਝ ਬੀਜ ਜੂਸ ਵਿੱਚ ਮਿਲਾ ਕੇ ਪੀਓ ਤਾਂ ਬਿਹਤਰ ਮਹਿਸੂਸ ਹੋਵੇਗਾ। ਅਜਿਹਾ ਕਰਨ ਨਾਲ ਸ਼ਰੀਰ ਨੂੰ ਪ੍ਰੋਟੀਨ ਅਤੇ ਅਮੀਨੋ ਐਸਿਡ ਵੀ ਮਿਲਦੇ ਰਹਿਣਗੇ ਅਤੇ ਨਾਲ ਹੀ ਇਹ ਵਾਧੂ ਕੈਲੋਰੀ ਨੂੰ ਮਚਾਉਂਦਾ ਰਹੇਗਾ।
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।