ਐਨ.ਡੀ.ਪੀ.ਐਸ ਐਕਟ -1985 ਦੇ ਕੇਸਾਂ ਦੀ ਤਫਤੀਸ਼ ਅਤੇ ਨਵੀਆਂ ਜਾਰੀ ਕੀਤੀਆਂ ਗਈਆ ਹਦਾਇਤਾ/ਸੋਧਾ ਦੇ ਮੱਦੇਨਜ਼ਰ ਕੀਤਾ ਗਿਆ ਇੱਕ ਸੈਮੀਨਰ ਦਾ ਅਯੋਜਨ
,
ਸ੍ਰੀ ਮੁਕਤਸਰ ਸਾਹਿਬ ਜੀ:- ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਜਾਰੀ ਕੀਤੀ ਗਏ ਐਨ.ਡੀ.ਪੀ.ਐਸ ਐਕਟ -1985 ਦੇ ਕੇਸਾਂ ਦੀ ਤਫਤੀਸ਼ ਅਤੇ ਨਵੀਆਂ ਜਾਰੀ ਕੀਤੀਆਂ ਗਈਆ ਹਦਾਇਤਾ/ਸੋਧਾ ਦੇ ਮੱਦੇਨਜ਼ਰ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਐਸ.ਟੀ.ਐਫ ਜੀ ਦੇ ਪੱਤਰ ਦੀ ਪਾਲਣਾ ਕਰਦੇ ਹੋਏ ਮਾਨਯੋਗ ਸ. ਰਾਜਬਚਨ ਸਿੰਘ ਸੰਧੂ ਜੀ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਨਿਗਰਾਨੀ ਹੇਠ ਇੱਕ ਸੈਮੀਨਰ ਦਾ ਅਯੋਜਨ ਕਰਵਾਇਆ ਗਿਆ।
ਇਸ ਸੈਮੀਨਾਰ ਨੂੰ ਸ੍ਰੀ ਅਮਿਤ ਗਿਕਲਾਨੀ ਸਹਾਇਕ ਜਿਲ੍ਹਾਂ ਅਟਾਰਨੀ (ਲੀਗਲ) ਮਾਨਯੋਗ ਅਦਾਲਤ ਸ੍ਰੀ ਮੁਕਤਸਰ ਸਾਹਿਬ ਜੀ ਨੇ ਸੰਬੋਧਨ ਫ਼ਨਬਸਪ;ਕੀਤਾ ਅਤੇ ਨਵੀਆਂ ਜਾਰੀ ਹੋਈਆ ਹਦਾਇਤਾ ਤੋਂ ਪੁਲਿਸ ਵਿਭਾਗ ਨੂੰ ਜਾਣੂ ਕਰਵਾਇਆ । ਇਸ ਸੈਮੀਨਾਰ ਵਿੱਚ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ), ਹੀਨਾ ਗੁਪਤਾ ਡੀ.ਐਸ.ਪੀ (ਐੱਚ), ਸ੍ਰੀ ਤਲਵਿੰਦਰ ਸਿੰਘ ਡੀ.ਐਸ.ਪੀ (ਸ.ਡ)ਸ:ਮ:ਸ, ਸ੍ਰੀ ਗੁਰਤੇਜ ਸਿੰਘ ਡੀ.ਐਸ.ਪੀ (ਗਿੱਦੜਬਾਹਾ), ਇਸ ਜਿਲ੍ਹਾ ਦੇ ਸਮੂਹ ਮੁੱਖ ਅਫਸਰਾਨ ਥਾਨਾ, ਫ਼ਨਬਸਪ;ਇੰਚਾਰਜ਼ ਚੌਕੀਂਆਂ ਦੇ ਐਨ.ਜੀ.ਓਜ਼ ਨੇ ਭਾਗ ਲਿਆ, ਇਸ ਤੋਂ ਇਲਾਵਾ ਦਫਤਰੀ ਸਟਾਫ ਦੇ ਤੌਰ ਪਰ ਐਸ.ਆਈ ਅਮਰ ਚੰਦ ਇੰਚਾਰਜ਼ ਜਿਲ੍ਹਾ ਪੁਲਿਸ ਟ੍ਰੈਨਿੰਗ ਸਕੂਲ, ਸ:ਥ ਗੁਰਦੇਵ ਸਿੰਘ, ਸ:ਥ ਪਰਮਵੀਰ ਸਿੰਘ ਅਤੇ ਦਫਤਰ ਦੇ ਮੁੱਖ ਕਲਰਕ ਸ:ਥ ਬਲਜਿੰਦਰ ਸਿੰਘ ਹੌਲਦਾਰ ਕੁਲਜੀਤ ਸਿੰਘ ਆਦਿ ਹਾਜ਼ਰ ਸਨ।