ਬਾਰਵ੍ਹੀਂ ਜਮਾਤ ਦੇ ਨਤੀਜੇ ਵਿੱਚ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੁਪਾਣਾ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀ ਸ਼ਾਨਦਾਰ ਸਫ਼ਲਤਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੁਪਾਣਾ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ। ਵੈਸ਼ਨਵੀ ਸਿੰਘ ਨੇ 94%, ਖੁਸ਼ਪ੍ਰੀਤ ਕੌਰ ਨੇ 93.4% ਅਤੇ ਤਨਵੀਰ ਕੌਰ ਨੇ 93% ਅੰਕ ਹਾਸਿਲ ਕਰਕੇ ਸਕੂਲ ਵਿੱਚੋਂ ਕਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੁਪਾਣਾ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ। ਵੈਸ਼ਨਵੀ ਸਿੰਘ ਨੇ 94%, ਖੁਸ਼ਪ੍ਰੀਤ ਕੌਰ ਨੇ 93.4% ਅਤੇ ਤਨਵੀਰ ਕੌਰ ਨੇ 93% ਅੰਕ ਹਾਸਿਲ ਕਰਕੇ ਸਕੂਲ ਵਿੱਚੋਂ ਕਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਸਾਰੇ ਹੀ 44 ਵਿਦਿਆਰਥੀਆਂ ਨੇ 71% ਤੋਂ ਵੱਧ ਪ੍ਰਾਪਤ ਕੀਤੇ, ਜਿੰਨ੍ਹਾਂ ਵਿੱਚੋਂ ਅੱਠ ਵਿਦਿਆਰਥੀਆਂ ਦੇ ਅੰਕ 90% ਤੋਂ ਉੱਪਰ ਰਹੇ।
ਇਸ ਸਫ਼ਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ, ਮਾਪਿਆਂ ਦੇ ਸਹਿਯੋਗ ਅਤੇ 30 ਅਪ੍ਰੈਲ ਨੂੰ ਸੇਵਾਮੁਕਤ ਹੋਏ ਪ੍ਰਿੰਸੀਪਲ ਸ਼੍ਰੀਮਤੀ ਰੀਟਾ ਰਾਣੀ ਨੂੰ ਜਾਂਦਾ ਹੈ। ਇੰਚਾਰਜ ਪ੍ਰਿੰਸੀਪਲ ਸ਼੍ਰੀ ਮਨੋਜ ਕੁਮਾਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸੰਬੰਧਿਤ ਅਧਿਆਪਕਾਂ ਨੂੰ ਵਧਾਈ ਦਿੱਤੀ ।
Author : Malout Live