12ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਐੱਸ.ਡੀ.ਸਕੂਲ ਰੱਥੜੀਆਂ ਦੇ ਵਿਦਿਆਰਥੀ ਅਨਮੋਲ ਨੇ ਪੰਜਾਬ ਵਿੱਚੋਂ ਨੌਂਵਾਂ ਅਤੇ ਮਲੋਟ ਵਿੱਚ ਪਹਿਲਾ ਸਥਾਨ ਕੀਤਾ ਹਾਸਿਲ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ ਗਿਆ ਅਤੇ ਰਾਜ ਪੱਧਰ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ। ਜਿਸ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਵਿਦਿਆਰਥੀ ਅਨਮੋਲ ਕੁਮਾਰ ਪੁਤੱਰ ਰਾਮਚੰਦ ਨੇ 500 ਵਿੱਚੋਂ 491 ਨੰਬਰ ਹਾਸਿਲ ਕਰਕੇ ਮੈਰਿਟ ਵਿੱਚ ਜਗ੍ਹਾ ਬਣਾਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ ਗਿਆ ਅਤੇ ਰਾਜ ਪੱਧਰ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ। ਜਿਸ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਵਿਦਿਆਰਥੀ ਅਨਮੋਲ ਕੁਮਾਰ ਪੁਤੱਰ ਰਾਮਚੰਦ ਨੇ 500 ਵਿੱਚੋਂ 491 ਨੰਬਰ ਹਾਸਿਲ ਕਰਕੇ ਮੈਰਿਟ ਵਿੱਚ ਜਗ੍ਹਾ ਬਣਾਈ। ਅਨਮੋਲ ਕੁਮਾਰ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਮਲੋਟ ਵਿੱਚੋਂ ਪਹਿਲਾ ਤੇ ਪੰਜਾਬ ਵਿੱਚੋ ਨੌਵਾਂ ਸਥਾਨ ਹਾਸਿਲ ਕੀਤਾ।

ਅਨੋਮਲ ਕੁਮਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇਕਲੌਤਾ ਲੜਕਾ ਹੈ ਜਿਸ ਨੇ ਮੈਰਿਟ ਹਾਸਿਲ ਕੀਤੀ ਹੈ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ (ਮੇਨ ਬ੍ਰਾਂਚ) ਦੇ ਯੋਗ ਦਿਸ਼ਾ-ਨਿਰਦੇਸ਼ ਸਦਕਾ, ਵਿਦਿਆਰਥੀ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ। ਇਸ ਸ਼ਾਨਦਾਰ ਨਤੀਜੇ ਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰਗ ਅਤੇ ਮੈਨੇਜਰ ਸ਼੍ਰੀ ਵਿਕਾਸ ਗੋਇਲ ਨੇ ਸਕੂਲ ਦੇ ਅਧਿਆਪਕਾਂ, ਬੱਚਿਆਂ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Author : Malout Live