ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਮਿਊਨਿਟੀ ਮੈਨੇਜਡ ਟ੍ਰੇਨਿੰਗ ਸੈਂਟਰ ਦਾ ਕੀਤਾ ਗਿਆ ਉਦਘਾਟਨ
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਤ ਬਣੀ ਉਜਾਲਾ ਸੀ.ਐਲ.ਐਫ ਅਧੀਨ ਕਮਿਊਨਿਟੀ ਮੈਨੇਜਡ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਸ਼੍ਰੀ ਸੁਰਿਦਰ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤਾ ਗਿਆ।
ਮਲੋਟ(ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਤ ਬਣੀ ਉਜਾਲਾ ਸੀ.ਐਲ.ਐਫ ਅਧੀਨ ਕਮਿਊਨਿਟੀ ਮੈਨੇਜਡ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਸ਼੍ਰੀ ਸੁਰਿਦਰ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਂਟਰ ਉਜਾਲਾ ਕਲੱਸਟਰ ਲੈਵਲ ਫੈਡਰੇਸ਼ਨ ਵੱਲੋਂ ਚਲਾਇਆ ਜਾਵੇਗਾ। ਇਸ ਸੈਂਟਰ ਵਿਖੇ ਪੀ.ਐੱਸ.ਆਰ.ਐਲ.ਐਮ ਅਧੀਨ ਬਣੇ ਸੈਲਫ ਹੈੱਲਪ ਗਰੁੱਪਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸੈਂਟਰ ਦਾ ਮੁੱਖ ਟੀਚਾ ਸਵੈ-ਸਹਾਇਤਾ ਸਮੂਹਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾ ਕੇ ਉਨ੍ਹਾ ਨੂੰ ਸਵੈ-ਟਿਕਾਉ ਬਣਾਉਣਾ ਹੈ। ਇਸ ਸੈਂਟਰ ਨਾਲ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਪੇਂਡੂ ਗਰੀਬ ਔਰਤਾ ਨੂੰ ਲਾਭ ਮਿਲੇਗਾ। ਇਸ ਟ੍ਰੇਨਿੰਗ ਸੈਂਟਰ ਵਿਖੇ ਇਸ ਤੋਂ ਇਲਾਵਾ ਜੇਕਰ ਕੋਈ ਹੋਰ ਵਿਭਾਗ ਜਾਂ ਸੰਸਥਾ ਟ੍ਰੇਨਿੰਗ ਕਰਵਾਉਣਾ ਚਾਹੁੰਦਾ ਹੈ ਤਾਂ ਅਦਾਰੇ ਦੀਆਂ ਹਦਾਇਤਾਂ ਅਨੁਸਾਰ ਕਰਵਾ ਸਕਦਾ ਹੈ। ਇਸ ਮੌਕੇ ਸ਼੍ਰੀ ਗੁਰਦਰਸ਼ਨ ਕੁੰਡਲ (ਡੀ.ਡੀ.ਪੀ.ਓ), ਸ਼੍ਰੀ ਕੇਵਲ ਕੁਮਾਰ (ਬੀ.ਡੀ.ਪੀ.ਓ ਬਲਾਕ ਸ਼੍ਰੀ ਮੁਕਤਸਰ ਸਾਹਿਬ), ਸ਼੍ਰੀ ਰਮਨੀਕ ਸ਼ਰਮਾ (ਜਿਲ੍ਹਾ ਪ੍ਰੋਗਰਾਮ ਮੈਨੇਜਰ), ਸ਼੍ਰੀ ਸੌਰਬ (ਜਿਲ੍ਹਾ ਐਮ.ਆਈ.ਐੱਸ), ਸ਼੍ਰੀ ਸ਼ਿਵਰਾਜ ਸਿੰਘ (ਬੀ.ਪੀ.ਐਮ), ਸ਼੍ਰੀ ਧਰਮਵੀਰ (ਸੀ.ਸੀ) ਤੋਂ ਇਲਾਵਾ ਸਮੂਹ ਸਟਾਫ ਪੀ.ਐੱਸ.ਆਰ.ਐਲ.ਐਮ ਅਤੇ ਸਵੈ ਸੇਵਾ ਗਰੁੱਪ ਦੇ ਮੈਂਬਰ ਹਾਜ਼ਿਰ ਸਨ।
Author : Malout Live