ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਦੂਜਾ ਮੁਕਾਬਲਾ ਸ਼ੁੱਕਰਵਾਰ ਨੂੰ ਰਾਜਕੋਟ ਵਿਚ ਖੇਡਿਆ ਗਿਆ । ਇਸ ਮੁਕਾਬਲੇ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ । ਇਸ ਮੈਚ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 340 ਦੌੜਾਂ ਬਣਾਈਆਂ ।ਜਿਸ ਵਿੱਚ ਓਪਨਰ ਸ਼ਿਖਰ ਧਵਨ ਨੇ 96 ਦੌੜਾਂ, ਕਪਤਾਨ ਵਿਰਾਟ ਕੋਹਲੀ ਨੇ 78 ਅਤੇ ਲੋਕੇਸ਼ ਰਾਹੁਲ ਨੇ 80 ਦੌੜਾਂ ਬਣਾਈਆਂ । 341 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ 49.1 ਓਵਰਾਂ ਵਿੱਚ 304 ਦੌੜਾਂ ‘ਤੇ ਸਿਮਟ ਗਈ ।

ਆਸਟ੍ਰੇਲੀਆ ਦੀ ਟੀਮ ਵੱਲੋਂ ਸਟੀਵ ਸਮਿਥ ਨੇ ਸਭ ਤੋਂ ਜ਼ਿਆਦਾ 98 ਦੌੜਾਂ ਬਣਾਈਆਂ ।ਜਿਸ ਵਿੱਚ ਓਪਨਰ ਸ਼ਿਖਰ ਧਵਨ ਨੇ 96 ਦੌੜਾਂ, ਕਪਤਾਨ ਵਿਰਾਟ ਕੋਹਲੀ ਨੇ 78 ਅਤੇ ਲੋਕੇਸ਼ ਰਾਹੁਲ ਨੇ 80 ਦੌੜਾਂ ਬਣਾਈਆਂ । 341 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ 49.1 ਓਵਰਾਂ ਵਿੱਚ 304 ਦੌੜਾਂ ‘ਤੇ ਸਿਮਟ ਗਈ । ਆਸਟ੍ਰੇਲੀਆ ਦੀ ਟੀਮ ਵੱਲੋਂ ਸਟੀਵ ਸਮਿਥ ਨੇ ਸਭ ਤੋਂ ਜ਼ਿਆਦਾ 98 ਦੌੜਾਂ ਬਣਾਈਆਂ । ਇਸ ਮੈਚ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਵੱਡਾ ਸਕੋਰ ਬਣਾਇਆ । ਜਿਸ ਵਿੱਚ ਸ਼ਿਖਰ ਸਿਰਫ 4 ਦੌੜਾਂ ਨਾਲ ਆਪਣਾ 18ਵਾਂ ਵਨਡੇ ਸੈਂਕੜਾ ਬਣਾਉਣ ਤੋਂ ਖੁੰਝ ਗਿਆ । ਇਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ 76 ਗੇਂਦਾਂ ਵਿੱਚ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ।ਉਥੇ ਹੀ ਓਪਨਿੰਗ ਤੋਂ ਇਸ ਮੈਚ ਵਿੱਚ 5ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਰਾਹੁਲ 52 ਗੇਂਦਾਂ ‘ਤੇ 80 ਦੌੜਾਂ ਦੀ ਪਾਰੀ ਖੇਡੀ । ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਵਲੋਂ ਲੈੱਗ ਸਪਿਨਰ ਐਡਮ ਜ਼ਾਂਪਾ ਨੇ 50 ਦੌੜਾਂ ‘ਤੇ 3 ਵਿਕਟਾਂ ਤੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ 73 ਦੌੜਾਂ ‘ਤੇ 2 ਵਿਕਟਾਂ ਹਾਸਿਲ ਕੀਤੀਆਂ ।