District NewsMalout News

ਹਰਸਿਮਰਤ ਕੌਰ ਬਾਦਲ ਨੇ ਯੂਕਰੇਨ ਵਿੱਚ ਰਹਿੰਦੇ ਭਾਰਤੀਆਂ ਦੀ ਲਿਸਟ ਉੱਚ ਅਧਿਕਾਰੀਆਂ ਨੂੰ ਭੇਜੀ

ਮਲੋਟ:- ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਮਲੋਟ ਅਤੇ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰਸਿਮਰਤ ਕੌਰ ਬਾਦਲ ਨੇ ਭਾਰਤ ਦੇ ਨਾਗਰਿਕ ਜਿਹੜੇ ਯੂਕਰੇਨ ਵਿੱਚ ਹਨ ਨੂੰ ਜਲਦੀ ਤੇ ਸੁਰੱਖਿਅਤ ਵਾਪਿਸ ਭਾਰਤ ਲੈ ਕੇ ਆਉਣ ਲਈ ਸ਼੍ਰੀ ਸ. ਜੈਸ਼ੰਕਰ ਮਨਿਸਟਰ ਆਫ ਐਕਸਟਰਨਲ ਅਫੇਅਰਸ ਅਤੇ ਸ਼੍ਰੀਮਤੀ ਰੀਨਤ ਸੰਧੂ ਸਕੱਤਰ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਤਾਲਮੇਲ ਕੀਤਾ।

                         

ਇਸ ਦੌਰਾਨ ਉਹਨਾਂ ਨੇ ਮਲੋਟ ਅਤੇ ਨਾਲ ਲੱਗਦੇ ਇਲਾਕੇ ਦੇ ਨਾਗਰਿਕ ਜਿਹੜੇ ਯੂਕਰੇਨ ਵਿੱਚ ਹਨ ਦੀ ਇੱਕ ਲਿਸਟ ਵੀ ਈਮੇਲ ਰਾਹੀਂ ਮਨਿਸਟਰ ਸਾਹਿਬ ਅਤੇ ਸਕੱਤਰ ਸਾਹਿਬ ਨੂੰ ਭੇਜੀ ਅਤੇ ਇਸ ਦੌਰਾਨ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਹ ਸਭ ਨੂੰ ਸੁਰੱਖਿਅਤ ਰੱਖਣ ਅਤੇ ਇਸ ਜੰਗ ਨੂੰ ਵੀ ਜਲਦ ਤੋਂ ਜਲਦ ਸਮਾਪਤ ਕਰਨ।

Leave a Reply

Your email address will not be published. Required fields are marked *

Back to top button