ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 'ਗਿਆਨ ਉਤਸਵ 'ਮਨਾਇਆ ਗਿਆ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਰਜ ਸਿੱਧਵਾਂ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 'ਗਿਆਨ ਉਤਸਵ' ਮਨਾਇਆ ।ਇਸ ਤਹਿਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਗ ਤਹਿਤ ਸ਼੍ਰੀ ਰਮਨ ਮਹਿਤਾ ਅਤੇ ਕਮਲਜੀਤ ਕੌਰ ਦੀ ਅਗਵਾਈ ਹੇਠ ਗੁਰੁ ਨਾਨਕ ਦੇਵ ਜੀ ਦੇ ਜੀਵਨ ਫਲਸਫਾ, ਮਾਵਾਂ ਠੰਡੀਆਂ ਛਾਵਾਂ, ਵੱਡਿਆਂ ਦਾ ਸਤਿਕਾਰ, ਪ੍ਰਦੂਸ਼ਣ, ਨਸ਼ੇ ਅਤੇ ਨੌਜੁਆਨ, ਚੰਗੀ ਸਿਹਤ, ਲਾਇਬਰੇਰੀ ਦਾ ਪਹਿਲਾ ਦਿਨ , ਜਲਿ•ਆ ਵਾਲਾ ਬਾਗ ਜੇ ਮੈਂ ਸਰਪੰਚ ਹੋਵਾਂ ਆਦਿ ਵਿਸਿਆਂ ਤੇ  ਬੋਲ ਲਿਖਤ ਅਤੇ ਮੌਲਿਕ ਰਚਨਾ ਮੁਕਾਬਲੇ ਕਰਵਾਏ ਗਏ।ਗੁਰਮੀਤ ਕੌਰ ਅਤੇ ਅਨੂੰ ਕੱਕੜ ਦੀ ਅਗਵਾਈ ਹੇਠ ਸਾਇੰਸ ਵਿਸ਼ੇ ਨਾਲ ਸਬੰਧਿਤ ਈਕੋ ਕਲੱਬ ਦੀਆਂ ਵੱਖ ਵੱਖ ਚਾਰਟ , ਮਾਡਲ ਅਤੇ ਹੋਰ ਕਾਰਜਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ । ਅੰਗਰੇਜੀ ਸੈਕਸ਼ਨ ਤਹਿਤ ਬਲਦੇਵ ਸਿੰਘ ਸਾਹੀਵਾਲ, ਰਾਜਦੀਪ ਕੌਰ, ਹੇਮ ਲਤਾ , ਅੰਮ੍ਰਿਤਪਾਲ ਕੌਰ ਅਤੇ  ਗੀਤਾ ਰਾਣੀ ਦੀ ਅਗਵਾਈ ਹੇਠ ਅੰਗਰੇਜੀ ਗਣਿਤ ਅਤੇ ਸਮਾਜਿਕ ਸਿੱਖਿਆ ਆਮ ਜਾਣਕਾਰੀ, ਤਰਕ ਵਿਤਰਕ 120 ਨੰਬਰ ਦਾ ਲਿਖਤ ਪੇਪਰ ਲਿਆ ਗਿਆ।ਇਸ ਤੋਂ ਇਲਾਵਾ  ਮੌਲਿਕ ਰਚਨਾ , ਬੋਲ ਲਿਖਤ ਨਕਸ਼ਾ ਭਰਨ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ।ਇਸ ਤੋਂ ਇਲਾਵਾ ਅਧਿਆਪਕਾਂ ਦੇ ਗੁਰੁ ਨਾਨਕ ਦੇਵ ਜੀ ਦੇ ਜੀਵਨ ਉਪਦੇਸ਼ ਅਤੇ ਸਿੱਖਿਆਵਾਂ ਨਾਲ ਸਬੰਧਿਤ ਮੁਕਾਬਲੇ ਕਰਵਾਏ ਗਏ ।ਇਸ ਮੌਕੇ ਸਰਕਾਰੀ ਸੀਨਅਿਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਇਤਿਹਾਸ ਦੇ ਲੈਕਚਰਾਰ ਮਹਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਿੰੰਸੀਪਲ ਸ਼ੰਤ ਰਾਮ ਦੀ ਯੋਗ ਅਗਵਾਈ ਹੇਠ ਉਕਤ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਸਬੰਧੀ ਸਿੱਖਿਆ ਵਿਭਾਗ ਨੇ ਦਿਸ਼ਾਂ ਨਿਰਦੇਸ਼ ਅਤੇ ਅਗਵਾਈ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ।ਇਸ ਮੌਕੇ ਬਲਵਿੰਦਰ ਕੌਰ, ਕੰਵਲਜੀਤ ਕੌਰ , ਮਹਿੰਦਰ ਸਿੰਘ, ਗੁਰਮੀਤ ਕੌਰ ਹਿੰਦੀ , ਗੁਰਮੀਤ ਕੌਰ ਸਾਇੰਸ, ਅਨੂੰ ਕੱਕੜ, ਰਮਨ ਮਹਿਤਾ , ਬਲਦੇਵ ਸਿੰਘ ਸਾਹੀਵਾਲ, ਵਿਕਰਮਜੀਤ , ਕੁਲਬੀਰ ਸਿੰਘ, ਅਮਨਦੀਪ ਸਿੰਘ ਕਲਰਕ, ਪ੍ਰਿਯੰਕਾ, ਸੁਸ਼ੀਲਾ ਰਾਣੀ., ਵਿਕਰਮਜੀਤ, ਰਾਜਦੀਪ ਕੌਰ ਅੰਮ੍ਰਿਤਪਾਲ ਕੌਰ, ਗੀਤਾ ਰਾਣੀ, ਹੇਮਲਤਾ  , ਰਾਜਵੀਰ ਕੌਰ, ਰਜਨੀ ਬਾਲਾ, ਭਵਿਆ ਨਰੂਲਾ, ਰੇਖਾ ਰਾਣੀ, ਮਹਿੰਦਰਪਾਲ ਸੇਵਾਦਾਰ ਹਾਜ਼ਰ ਸਨ।