ਪੰਜਾਬ 'ਚ ਅੱਜ ਕਈ ਥਾਵਾਂ 'ਤੇ ਹਲਕੀ ਵਰਖਾ ਸੰਭਵ
ਪੰਜਾਬ 'ਚ ਸ਼ੁੱਕਰਵਾਰ ਸ਼ਾਮ ਤੱਕ ਕਈ ਥਾਵਾਂ 'ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੋਂ 3 ਦਿਨ ਤਕ ਮੌਸਮ ਖੁਸ਼ਕ ਰਹੇਗਾ। 26 ਤੇ 27 ਨਵੰਬਰ ਨੂੰ ਮੌਸਮ ਦੇ ਮੁੜ ਖਰਾਬ ਹੋਣ ਦੀ ਸੰਭਾਵਨਾ ਹੈ। ਵੀਰਵਾਰ ਚੰਡੀਗੜ੍ਹ ਤੇ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕੇ ਬੱਦਲ ਛਾਏ ਰਹੇ। ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ 'ਚ ਸਭ ਤੋਂ ਘੱਟ ਤਾਪਮਾਨ ਜਲੰਧਰ ਨੇੜੇ ਆਦਮਪੁਰ 'ਚ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ 'ਚ 9, ਪਟਿਆਲਾ 'ਚ 10, ਪਠਾਨਕੋਟ 'ਚ 11, ਦਿੱਲੀ 'ਚ 12 ਤੇ ਜੰਮੂ 'ਚ 14 ਡਿਗਰੀ ਸੈਲਸੀਅਸ ਤਾਪਮਾਨ ਸੀ। ਹਿਮਾਚਲ ਦੇ ਸ਼ਿਮਲਾ 'ਚ 7, ਮਨਾਲੀ 'ਚ 2, ਊਨਾ 'ਚ 9, ਸੁੰਦਰਨਗਰ 'ਚ 6 ਤੇ ਧਰਮਸ਼ਾਲਾ 'ਚ 8 ਡਿਗਰੀ ਸੈਲਸੀਅਸ
ਤਾਪਮਾਨ ਦਰਜ ਕੀਤਾ ਗਿਆ।