District NewsMalout News
ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਪਿੰਡ ਮਲੋਟ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਵਿਗਿਆਨ ਮੇਲੇ ‘ਚ ਕੀਤਾ ਪਹਿਲਾ ਸਥਾਨ ਹਾਸਿਲ
ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਵਿੱਚ ਬੀ.ਐੱਨ.ਓ ਸ਼੍ਰੀਮਤੀ ਅਨੁਪਮਾ ਧੂੜੀਆ ਅਤੇ ਸਾਇੰਸ ਡੀ.ਐੱਮ ਸ਼੍ਰੀ ਰਾਜਨ ਗੋਇਲ ਦੀ ਅਗਵਾਈ ਅਧੀਨ ਹੋਏ ਬਲਾਕ ਪੱਧਰ ਦੇ ‘ਵਿਗਿਆਨ ਮੇਲੇ’ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਦੇ ਵਿਦਿਆਰਥੀ ਰਘੂਵੰਸ਼ ਸਿੰਘ ਅਤੇ ਪੰਥਪ੍ਰੀਤ ਸਿੰਘ (ਜਮਾਤ ਦੱਸਵੀਂ)
ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਵੱਲੋਂ ਗਾਈਡ ਅਧਿਆਪਕ ਸ਼੍ਰੀਮਤੀ ਅਵਨੀਤ ਕੌਰ ਅਤੇ ਸ਼੍ਰੀਮਤੀ ਰਮਨਦੀਪ ਕੌਰ ਨੂੰ ਵਧਾਈ ਦਿੰਦਿਆ ਹੋਇਆ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ ਗਿਆ।
Author: Malout Live