ਮਲੋਟ ਦੇ ਪਿੰਡ ਔਲਖ ਦੀ ਜਸਵਿੰਦਰ ਕੌਰ ਨੇ ਵਿਸ਼ਵ ਪੱਧਰ ਤੇ ਹੋਏ ਮੁਕਾਬਲੇ ਵਿੱਚ ਦੇਸ਼ ਦੇ ਨਾਮ ਕੀਤਾ ਬਰੌਂਜ਼ ਮੈਡਲ

ਮਲੋਟ ਦੇ ਪਿੰਡ ਔਲਖ ਦੀ ਜਸਵਿੰਦਰ ਕੌਰ ਸਪੁੱਤਰੀ ਜਸਕਰਨ ਸਿੰਘ ਨੇ ਵਿਸ਼ਵ ਪੱਧਰ ਤੇ ਹੋਏ ਮੁਕਾਬਲੇ ਵਿੱਚ ਵਾਟਰ ਸਪੋਰਟਸ ਡਰੈਗਨ ਨੂੰ ਬੋਟ ਵਿੱਚ ਬਰੌਂਜ਼ ਮੈਡਲ ਜਿੱਤ ਕੇ ਇਲਾਕੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ 27 ਅਕਤੂਬਰ ਤੋਂ 30 ਅਕਤੂਬਰ ਤੱਕ ਚੀਨ ਦੇ ਯਾਈਚਨ ਵਿੱਚ ਵਿਸ਼ਵ ਪੱਧਰੀ ਮੁਕਾਬਲੇ ਹੋਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਪਿੰਡ ਔਲਖ ਦੀ ਜਸਵਿੰਦਰ ਕੌਰ ਸਪੁੱਤਰੀ ਜਸਕਰਨ ਸਿੰਘ ਨੇ ਵਿਸ਼ਵ ਪੱਧਰ ਤੇ ਹੋਏ ਮੁਕਾਬਲੇ ਵਿੱਚ ਵਾਟਰ ਸਪੋਰਟਸ ਡਰੈਗਨ ਨੂੰ ਬੋਟ ਵਿੱਚ ਬਰੌਂਜ਼ ਮੈਡਲ ਜਿੱਤ ਕੇ ਇਲਾਕੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ 27 ਅਕਤੂਬਰ ਤੋਂ 30 ਅਕਤੂਬਰ ਤੱਕ ਚੀਨ ਦੇ ਯਾਈਚਨ ਵਿੱਚ ਵਿਸ਼ਵ ਪੱਧਰੀ ਮੁਕਾਬਲੇ ਹੋਏ। ਇਸ ਖੇਡਾਂ ਨਾਲ ਸੰਬੰਧਿਤ ਕੁੱਲ 12 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਔਰਤਾਂ ਦੀਆਂ 8 ਟੀਮਾਂ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਦਾ 500 ਮੀਟਰ ਵਿੱਚ ਭਾਰਤ ਦਾ ਬਰੌਂਜ਼ ਮੈਡਲ ਰਿਹਾ ਹੈ। ਇਸ ਸ਼ਾਨਦਾਰ ਪ੍ਰਾਪਤੀ ਕਰਕੇ ਮਲੋਟ ਪਰਤੀ ਜਸਵਿੰਦਰ ਕੌਰ ਦਾ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਾਲ ਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ।

ਡਾ. ਗਿੱਲ ਨੇ ਕਿਹਾ ਕਿ ਅੱਜ ਬੇਟੀਆਂ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਸਧਾਰਨ ਪਰਿਵਾਰ ਦੀ ਇਸ ਧੀ ਜਸਵਿੰਦਰ ਕੌਰ ਨੇ ਵੀ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਡਾ. ਗਿੱਲ ਨੇ ਭਰੋਸਾ ਦਵਾਇਆ ਕਿ ਸਮਾਜ ਸੇਵੀਆਂ ਵੱਲੋਂ ਇਸ ਧੀ ਦੀ ਆਰਥਿਕ ਮੱਦਦ ਵੀ ਕੀਤੀ ਜਾਵੇਗੀ। ਡਾ.ਗਿੱਲ ਨੇ ਮੁੱਖ ਮੰਤਰੀ ਪੰਜਾਬ, ਜਿਲ੍ਹੇ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਲੜਕੀ ਦੀ ਆਰਥਿਕ ਮਦਦ ਕਰਕੇ ਮਾਣ ਸਤਿਕਾਰ ਕੀਤਾ ਜਾਵੇ। ਇਸ ਮੌਕੇ ਡਾ. ਗਿੱਲ ਤੋਂ ਇਲਾਵਾ ਬਾਬਾ ਇਕਬਾਲ ਸਿੰਘ, ਪਵਿੱਤਰ ਸਿੰਘ, ਸੰਦੀਪ ਕੁਮਾਰ, ਪਵਨ ਨੰਬਰਦਾਰ, ਸੁਨੀਲ ਕੁਮਾਰ ਅਤੇ ਪਰਿਵਾਰ ਦੇ ਮੈਂਬਰ ਮੌਜੂਦ ਸਨ।

Author : Malout Live