ਧੀਆਂ ਭੈਣਾਂ ਘਰ ਦੀ ਰੋਣਕ (ਕਵਿਤਾ)
ਧੀਆਂ-ਭੈਣਾਂ ਘਰ ਦੀ ਰੌਣਕ,
ਇਹੋ ਸਮਾਜ ਸਵਾਰਦੀਆਂ।
ਇੱਕ ਅਸੀਸ ਜੇ ਲੱਗ ਜਾਏ ਇਹਨਾਂ ਦੀ,
ਸਾਰੀ ਕੁੱਲ ਨੂੰ ਤਾਰਦੀਆਂ।
ਭਾਈਆਂ ਲਈ ਸੁੱਖਾਂ ਮੰਗ-ਮੰਗ ਕੇ,
ਮਾਪਿਆਂ ਦਾ ਸੀਨਾ ਠਾਰਦੀਆਂ।
ਰੱਜ-ਰੱਜ ਇਹਨਾਂ ਨੂੰ ਪਿਆਰ ਕਰੋ,
ਧੀਆਂ-ਭੈਣਾਂ ਦਾ ਸਤਿਕਾਰ ਕਰੋ।
ਧੀਆਂ ਬਿਨਾਂ ਦਹਿਲੀਜ ਕੁਆਰੀ,
ਸਾਰਾ ਜੱਗ ਹੈ ਜਾਣਦਾ।
ਧੀਆਂ ਨੂੰ ਜੀ ਆਇਆ ਜੋ ਆਖੋ,
ਰੱਬ ਵੱਲੋਂ ਖੁਸ਼ੀਆਂ ਮਾਣਦਾ।
ਰੱਬ ਵੱਲੋਂ ਖੁਸ਼ੀਆਂ ਮਾਣਦਾ।।
ਸੰਤੋਸ਼ ਕੁਮਾਰੀ, ਪੰਜਾਬੀ ਮਿਸਟ੍ਰੈਸ, ਮੰਡੀ ਹਰਜੀ ਰਾਮ, ਮਲੋਟ।