ਹਾਰ ਨਹੀਂ ਮੰਨਣੀ

,

ਬੇਸ਼ੱਕ ਕਦੇ-ਕਦੇ ਥੱਕ???? ਜਾਈਦਾ, ਪਰ ਕਹਿੰਦੇ ਆ ਕਿ ਹਾਰ ਨਹੀਂ ਮੰਨਣੀ।

ਬੇਸ਼ੱਕ ਇਮਤਿਹਾਨਾਂ ????ਦੀ ਘੜੀ ਆ ਉਹ ਵੀ ਹਰ ਪਲ ਦਿੰਦੀ ਆ ਸਾਥ, ਪਰ ਕਹਿੰਦੇ ਆ ਹਾਰ ਨਾ ਮੰਨੀ।

ਬੇਸ਼ੱਕ ਜਿੱਤ ਤੇ ਹਾਰ ????ਜਿੰਦਗੀ ਦੀ ਦੌੜ ਦੇ ਹਿੱਸੇ ਨੇ, ਪਰ ਕਹਿੰਦੇ ਨੇ ਹਾਰ ਨਾ ਮੰਨੀ।

ਬੇਸ਼ੱਕ ਇੱਕ ਫੁੱਲ???? ਤੇਰਾ ਕੁਮਲਾ ਵੀ ਜਾਵੇ, ਪਰ ਫਿਰ ਵੀ ਕਹਿੰਦੇ ਨੇ ਫੁੱਲ ਖਿੜ੍ਹਨ ਤੱਕ ਹਾਰ ਨਾ ਮੰਨੀ।

ਬੇਸ਼ੱਕ ਇੱਕ ਬੂਟਾ???? ਸੁੱਖ ਵੀ ਜਾਵੇ, ਪਰ ਮੁੜ ਤੋਂ ਹਰਾ ਹੋਣ ਤੱਕ ਦੇ ਸਫ਼ਰ ਵਿੱਚ ਹਾਰ ਨਾ ਮੰਨੀ।

ਬੇਸ਼ੱਕ ਦੁਨੀਆ✨ ਵਿੱਚ ਬੋਲਣ ਵਾਲੇ ਬਹੁਤ ਆ, ਪਰ ਚੁੱਪ ਨੂੰ ਸਫਲਤਾ ਮਿਲਣ ਤੱਕ ਕਾਇਮ ਰੱਖਣ ਵਿੱਚ ਹਾਰ ਨਾ ਮੰਨੀ।

ਜੇਕਰ ਇੱਕ ਟਾਹਣੀ???? ਟੁੱਟ ਵੀ ਜਾਵੇ ਇਸ ਸਫ਼ਰ ਵਿੱਚ, ਪਰ ਫਿਰ ਵੀ ਹੌਂਸਲਾ ਰੱਖੀਂ ਅਤੇ ਹਾਰ ਨਾ ਮੰਨੀ।

ਜੇਕਰ ਹੌਂਸਲਾ ਹੀ ਜਵਾਬ???? ਦੇ ਜਾਵੇ, ਹਾਂ ਪਰ ਫਿਰ ਵੀ ਆਪਣੇ ਸਾਹਾਂ ਵੱਲ ਦੇਖ ਮਾਲਕ ਦਾ ਸ਼ੁਕਰਾਨਾ ਕਰੀਂ, ਪਰ ਹਾਰ ਨਾ ਮੰਨੀ।

ਜੇਕਰ ਜਿੰਮੇਦਾਰੀਆਂ???? ਦੇ ਬੋਝ ਹੇਠਾਂ ਦੱਬਿਆ ਜਾਵੇ, ਪਰ ਫਿਰ ਵੀ ਪੁੱਠੀ ਗਿਣਤੀ ਗਿਣ ਨਿਭਾਵੀਂ ਜਾਵੀਂ ਪਰ ਹਾਰ ਨਾ ਮੰਨੀ।

ਜੇਕਰ ਮੁਸਫਿਰਗਿਰੀ ????ਤੋਂ ਤੰਗ ਹੋ ਜਾਵੇ ਤਾਂ ਹੱਸ-ਖੇਡ ਦਾਣਾ-ਪਾਣੀ ਚੁੱਗ ਟਾਈਮ ਗੁਜ਼ਾਰੀ ਜਾਵੀਂ, ਪਰ ਹਾਰ ਨਾ ਮੰਨੀ।

ਜੇਕਰ ਸਮੱਸਿਆਵਾਂ???? ਸਾਥ ਨਾ ਦੇਣ ਤਾਂ ਆਪਣੇ ਆਪ ਨੂੰ ਹੋਰ ਮਜ਼ਬੂਤ ਕਰ ਅੱਗੇ ਵੱਧ ਜਿੰਦਗੀ ਦੀ ਰਾਹਾਂ ਵੱਲ ਚੱਲਦਾ ਹੀ ਜਾਵੀਂ, ਪਰ ਹਾਰ ਨਾ ਮੰਨੀ।

ਫੁੱਲਾਂ ????ਵਾਂਗ ਭਾਵੇਂ ਹੱਸਣਾ ਨਾ ਆਵੇ ਹੱਸਣ-ਖੇਡਣ ਦੇ ਤਰੀਕੇ ਨੂੰ ਅਪਣਾਉਣ ਲਈ ਪੈਂਡਾ ਕੱਟਦਾ ਜਾਵੀਂ, ਪਰ ਹਾਰ ਨਾ ਮੰਨੀ ।

ਹਾਰ ਨਾ ਮੰਨੀ।।।

ਹਾਰ ਨਾ ਮੰਨੀ।।।