ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਬੰਧ ਕੀਤੇ ਜਾ ਰਹੇ ਹਨ ਮੁਕੰਮਲ- ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ

,

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਉਪ-ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਅਤੇ ਮਾਸਟਰ ਟਰੇਨਰਜ਼ ਵੱਲੋਂ ਅਗਾਮੀ ਵਿਧਾਨ ਚੋਣਾਂ 2022 ਲਈ ਚੋਣਾਂ ਦੇ ਕੰਮ ਨੂੰ ਸੁਚਾਰੂ, ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਚੋਣ ਜ਼ਾਬਤਾ ਲੱਗਣ ਤੇ ਉਸਦੀ ਪਾਲਣਾ ਯਕੀਨੀ ਬਨਾਉਣ ਲਈ ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਚੋਣ ਜ਼ਾਬਤਾ, ਫਲਾਇੰਗ ਸਕੂਐਂਡ, ਐੱਸ.ਟੀ.ਐਫ ਅਤੇ ਕੰਟਰੋਲ ਰੂਮ ਲਈ ਲਗਾਏ ਵੱਖ-ਵੱਖ ਨੋਡਲ ਅਫਸਰਾਂ, ਗਠਿਤ ਟੀਮ ਮੈਂਬਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦੂਸਰੇ ਦੌਰ ਦੀ ਟਰੇਨਿੰਗ ਦੇਣ ਦਾ ਪ੍ਰਬੰਧ ਡੀ.ਸੀ ਦਫਤਰ ਕੰਪਲੈਕਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ।  

ਇਸ ਵਿੱਚ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ, ਸਮੇਂ-ਸਿਰ ਰਿਪੋਰਟਿੰਗ, ਫਾਈਟਿੰਗ ਸਕੂਐਂਡ ਟੀਮ ਨੂੰ ਪ੍ਰਾਪਤ ਸ਼ਿਕਾਇਤ ਦਾ ਮੌਕੇ ਤੇ ਜਾ ਕੇ ਤੁਰੰਤ ਨਿਪਟਾਰਾ ਕਰਨ ਆਦਿ ਸੰਬੰਧੀ ਟਰੇਨਿੰਗ ਦਿੱਤੀ ਗਈ। ਇਸ ਤੋਂ ਇਲਾਵਾ ਚੋਣ ਪ੍ਰਬੰਧਾਂ ਸੰਬੰਧੀ ਐੱਸ.ਡੀ.ਐਮ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਿਛਲੀਆਂ ਚੋਣਾਂ ਵਿੱਚ ਘੱਟ ਪ੍ਰਤੀਸ਼ਤ ਵਾਲੇ ਪੋਲਿੰਗ ਬੂਥਾਂ ਤੇ ਚੋਣਾਂ ਵਿੱਚ ਵੋਟਿੰਗ ਪ੍ਰਤੀਸ਼ੱਤਤਾ ਵਧਾਉਣ ਲਈ ਆਮ ਲੋਕਾਂ ਨੂੰ ਈ.ਵੀ.ਐੱਮ.ਵੀ.ਵੀ.ਪੈਟ ਦੀ ਜਾਣਕਾਰੀ ਦਿੰਦੇ ਹੋਏ ਹਲਕੇ ਵਿੱਚ ਹੋਰ ਵੱਖ-ਵੱਖ ਸਵੀਪ ਗਤੀਵਿਧੀਆਂ, ਸਵੀਪ ਵੈਨ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਮੇਂ ਸ਼੍ਰੀ ਰਮੇਸ਼ ਕੁਮਾਰ ਤਹਿਸੀਲਦਾਰ-ਕਮ-ਰਿਟਰਨਿੰਗ ਅਫਸਰ-1, ਸ਼੍ਰੀ ਰਜਿੰਦਰ ਸਿੰਘ ਬੁੱਟਰ ਸੁਪਰਡੈਂਟ, ਸ਼੍ਰੀ ਸੁਖਬੀਰ ਸਿੰਘ ਇਲੈਕਸ਼ਨ ਕਾਨੂੰਗੋ ਅਤੇ ਚੋਣ ਹਲਕੇ ਵਿੱਚ ਵੱਖ-ਵੱਖ ਟੀਮਾਂ ਨੂੰ ਟ੍ਰੇਨਿੰਗ ਦੇਣ ਲਈ ਲਗਾਏ ਗਏ ਮਾਸਟਰ ਟਰੇਨਰਜ਼ ਵੀ ਹਾਜ਼ਿਰ ਸਨ।