1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ 'ਤੇ ਲਾਠੀਚਾਰਜ ਕਰਨ 'ਤੇ ਓਵਰਏਜ ਬੇਰੋਜ਼ਗਾਰ ਯੂਨੀਅਨ ਪੰਜਾਬ ਵੱਲੋਂ ਸਖ਼ਤ ਨਿਖੇਧੀ- ਰਮਨ ਕੁਮਾਰ ਮਲੋਟ

ਮਲੋਟ: ਓਵਰਏਜ ਬੇਰੋਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਦੇ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ 'ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਲਾਠੀਚਾਰਜ ਕਰਨ ਦੀ ਓਵਰਏਜ ਬੇਰੋਜ਼ਗਾਰ ਯੂਨੀਅਨ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ ਅਤੇ ਇਸ ਦੇ ਨਾਲ ਹੀ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ਫਰੰਟ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਦੀ ਹੈ। ਇਸ ਦੌਰਾਨ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਉਹੀ ਪਾਰਟੀ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਧਰਨਿਆ ‘ਤੇ ਜਾ-2 ਕੇ ਵਾਅਦੇ ਕਰਦੀ ਸੀ            

ਕਿ ਸਰਕਾਰ ਆਉਣ ‘ਤੇ ਕਿਸੇ ਨੂੰ ਵੀ ਧਰਨਾ ਨਹੀਂ ਲਗਾਉਣਾ ਪੈਣਾ ਅਤੇ ਨਾ ਹੀ ਕਿਸੇ ‘ਤੇ ਲਾਠੀਚਾਰਜ ਹੋਵੇਗਾ, ਪਰ ਹੁਣ ਉਹੀ ਪਾਰਟੀ ਜਦ ਤੋਂ ਸੱਤਾ ਵਿੱਚ ਆਈ ਹੈ ਯੂਨੀਅਨਾਂ ਦੀਆਂ ਕੋਈ ਵੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਮੰਤਰੀ ਨੂੰ ਮਿਲਣ ਲਈ ਪਹੁੰਚੇ ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ‘ਤੇ ਪੁਲਿਸ ਨੇ ਬਹੁਤ ਹੀ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਇਹ ਲਾਠੀਚਾਰਜ ਐਨੇ ਭਿਆਨਕ ਤਰੀਕੇ ਨਾਲ ਕੀਤਾ ਗਿਆ ਕਿ ਇਸ 'ਚ ਕੁੜੀਆਂ ਨੂੰ ਵੀ ਮਰਦ ਪੁਲਿਸ ਕਰਮੀਆਂ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ। ਇਸਦੇ ਨਾਲ ਹੀ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਛੁਡਵਾਉਣ ਲਈ ਨੇੜੇ ਦੇ ਸਾਥੀ ਜਰੂਰ ਪਹੁੰਚਣ। Author: Malout Live