Malout News
ਸੁਰਿੰਦਰ ਸਿੰਘ ਦੀ ਰਾਜ ਪੁਰਸਕਾਰ ਲਈ ਚੋਣ

ਮਲੋਟ:- ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਸਰਾਵਾਂ ਬੋਦਲਾ ਬਲਾਕ ਮਲੋਟ ਦੇ ਈ.ਟੀ.ਟੀ. ਅਧਿਆਪਕ ਸੁਰਿੰਦਰ ਸਿੰਘ ਦੀ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਲਈ ਚੋਣ ਕੀਤੀ ਗਈ ਹੈ | ਅਵਾਰਡ ਸੂਚੀ ਵਿਚ ਨਾਂਅ ਸ਼ਾਮਿਲ ਹੋਣ ਦੀ ਸੂਚਨਾ ਮਿਲਣ ‘ਤੇ ਸੁਰਿੰਦਰ ਸਿੰਘ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇਲਾਕੇ ਭਰ ਦੇ ਅਧਿਆਪਕ ਵਰਗ ਅਤੇ ਹੋਰ ਬੁੱਧੀਜੀਵੀਆਂ ਵਲੋਂ ਸੁਰਿੰਦਰ ਸਿੰਘ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ | ਸੁਰਿੰਦਰ ਸਿੰਘ ਨੂੰ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਡੀਟੋਰੀਅਮ ਹਾਲ ਐੱਸ. ਏ. ਐੱਸ. ਨਗਰ ਵਿਖੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ |