ਜਹਾਜ਼ ਚੜ੍ਹਨ ਤੋਂ ਪਹਿਲਾਂ ਭੁੱਲ ਕੇ ਵੀ ਨਾ ਖਾਇਓ ਇਹ ਚੀਜ਼ਾਂ

, , , , ,

1.ਬਹੁਤ ਸਾਰੇ ਲੋਕ ਹਵਾਈ ਸਫ਼ਰ ਦੌਰਾਨ ਉਡਾਣ ਭਰਨ ਵੇਲੇ ਬਿਮਾਰ ਮਹਿਸੂਸ ਕਰਦੇ ਹਨ, ਪਰ ਜ਼ਰੂਰੀ ਨਹੀਂ ਕਿ ਉਹ ਅਸਲ ਵਿੱਚ ਬਿਮਾਰ ਹੋਣ। ਇਸ ਪਿੱਛੇ ਹਵਾਈ ਅੱਡੇ ’ਤੇ ਮਿਲਣ ਵਾਲਾ ਖਾਣਾ ਕਾਰਨ ਬਣ ਸਕਦਾ ਹੈ, ਜੋ ਲੋਕ ਉਡਾਣ ਤੋਂ ਪਹਿਲਾਂ ਖਾ ਲੈਂਦੇ ਹਨ। ਅੱਜ ਤੁਹਾਨੂੰ ਦੱਸਾਂਗੇ ਕਿ ਹਵਾਈ ਅੱਡੇ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।

2.ਹਵਾਈ ਅੱਡੇ ਤੋਂ ਫਲ਼ ਤੇ ਕੱਚੀਆਂ ਸਬਜ਼ੀਆਂ ਕਦੀ ਨਾ ਖਾਓ ਕਿਉਂਕਿ ਇਨ੍ਹਾਂ ਵਿੱਚ ਬਹੁਤ ਸਾਰੇ ਜੀਵਾਣੂ ਹੁੰਦੇ ਹਨ ਜੋ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਤੁਹਾਨੂੰ ਬਿਮਾਰ ਕਰ ਸਕਦੇ ਹਨ।

3.ਏਅਰਪੋਰਟ ’ਤੇ ਪੀਜ਼ਾ ਬਿਲਕੁਲ ਨਹੀਂ ਖਾਣਾ ਚਾਹੀਦਾ। ਇਹ ਦਿਨਭਰ ਸਟੋਰ ਕਰਕੇ ਰੱਖਿਆ ਜਾਂਦਾ ਹੈ। ਜੇ ਪੀਜ਼ਾ ਗ਼ਲਤ ਤਾਪਮਾਨ ’ਤੇ ਸਟੋਰ ਕਰਕੇ ਰੱਖਿਆ ਗਿਆ ਹੋਵੇ ਤਾਂ ਇਹ ਖਰਾਬ ਹੋ ਸਕਦਾ ਹੈ ਜੋ ਪੇਟ ਅੰਦਰ ਜਾ ਕੇ ਗੜਬੜੀ ਕਰ ਸਕਦਾ ਹੈ।

4.ਹਵਾਈ ਅੱਡੇ ਤੋਂ ਮਿਲਣ ਵਾਲਾ ਸਲਾਦ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਫਲ ਤੇ ਕੱਚੀਆਂ ਸਬਜ਼ੀਆਂ ਵਾਂਗ ਇਸ ਵਿੱਚ ਵੀ ਜੀਵਾਣੂ ਪਾਏ ਜਾਂਦੇ ਹਨ।

5.ਏਅਰਪੋਰਟ ’ਤੇ ਮਿਲਣ ਵਾਲੇ ਬਰਗਰ ਪੂਰੀ ਤਰ੍ਹਾਂ ਪਕਾਏ ਨਹੀਂ ਜਾਂਦੇ। ਇਸ ਨਾਲ ਢਿੱਡ ਪੀੜ ਤੇ ਬਦਹਜ਼ਮੀ ਹੋ ਸਕਦੀ ਹੈ
6.ਬਰਗਰ ਵਾਂਗ ਸੈਂਡਵਿਚ ਵੀ ਨਹੀਂ ਖਾਣੇ ਚਾਹੀਦੇ। ਪਤਾ ਨਹੀਂ ਕਿ ਸੈਂਡਵਿਚ ਬਣਾਉਣ ਲਈ ਕਿੰਨੀ ਪੁਰਾਣੀ ਬਰੈਡ ਦਾ ਇਸਤੇਮਾਲ ਕੀਤਾ ਗਿਆ ਹੋਏ।

7.ਜੇ ਤੁਸੀਂ ਹਵਾਈ ਅੱਡੇ ’ਤੇ ਕੁਝ ਖਾਣਾ ਚਾਹੁੰਦੇ ਹੋ ਤਾਂ ਜੂਸ ਦੇ ਟੈਟਰਾ ਪੈਕ ਸਹੀ ਵਿਕਲਪ ਹੈ।