ਬਾਰਿਸ਼ ਕਾਰਨ ਘਰ ਦੀ ਛੱਤ ਡਿੱਗਣ ਨਾਲ 2 ਬੱਚਿਆਂ ਸਮੇਤ 3 ਜ਼ਖਮੀ
ਹੁਸ਼ਿਆਰਪੁਰ:- ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਵਿਚ ਇਕ ਗਰੀਬ ਪਰਿਵਾਰ 'ਤੇ ਮੀਂਹ ਕਾਰਨ ਇੱਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਤੇ ਇਸ ਹਾਦਸੇ ਵਿੱਚ ਘਰ ਦੇ 2 ਛੋਟੇ ਬੱਚਿਆਂ ਸਮੇਤ ਇਕ ਮਹਿਲਾ ਜ਼ਖਮੀ ਹੋ ਗਈ, ਮੌਕੇ ਤੇ ਤਿੰਨਾਂ ਨੂੰ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ। ਪਿੰਡ ਵਾਸੀ ਤੇ ਪਿੰਡ ਦੇ ਸਾਬਕਾ ਸਰਪੰਚ ਬਰਵਿੰਦਰ ਬਿੱਟੂ ਨੇ ਵਾਪਰੇ ਇਸ ਹਾਦਸੇ ਲਈ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਆਵਾਸ ਯੋਜਨਾ ਤਹਿਤ ਪੱਕਾ ਮਕਾਉਣ ਬਣਾਉਣ ਲਈ ਇਸ ਪਰਿਵਾਰ ਦਾ ਨਾਂ ਲਿਸਟ 'ਚ ਸ਼ਾਮਲ ਕੀਤਾ ਗਿਆ ਸੀ ਪਰ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਦਾ ਨਾਂ ਲਿਸਟ 'ਚੋਂ ਇਹ ਕਹਿ ਕੇ ਹਰ ਵਾਰ ਕੱਟ ਦਿੰਦੇ ਸਨ ਕਿ ਇਹ ਪਰਿਵਾਰ ਗਰੀਬੀ ਰੇਖਾ 'ਚ ਨਹੀਂ ਆਉਂਦਾ ਜਦ ਕਿ ਮਕਾਨ ਦੀ ਹਾਲਤ ਬੇਹੱਦ ਖਸਤਾ ਸੀ। ਇਸ ਮਾਮਲੇ ਨੇ ਜਿਥੇ ਪ੍ਰਸ਼ਾਸਨ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ, ਉਥੇ ਹੀ ਇਹ ਸੱਚ ਵੀ ਸਾਹਮਣੇ ਲਿਆਂਦਾ ਹੈ ਕਿ ਕੁਝ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਕਈ ਜ਼ਰੂਰਤਮੰਦ ਲੋਕ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ।