ਮਲੋਟ ਗਰੁੱਪ ਆਫ਼ ਇੰਸਟੀਚਿਊਟ ਵਿਖੇ ਜ਼ਿਲ੍ਹਾ ਸੋਸ਼ਲ ਅਵੇਰਨੈੱਸ ਟੀਮ ਨੇ ਐਂਟੀ ਡਰੱਗ, ਟ੍ਰੈਫਿਕ ਅਤੇ ਸਾਈਬਰ ਕਰਾਈਮ ਸੰਬੰਧੀ ਲਗਾਇਆ ਜਾਗਰੂਕਤਾ ਸੈਮੀਨਾਰ

ਮਲੋਟ:- ਐੱਸ.ਐੱਸ.ਪੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਲੋਟ ਗਰੁੱਪ ਆਫ਼ ਇੰਸਟੀਚਿਊਟ ਵਿਖੇ ਜ਼ਿਲ੍ਹਾ ਸੋਸ਼ਲ ਅਵੇਰਨੈੱਸ ਟੀਮ ਵੱਲੋਂ ਐਂਟੀ ਡਰੱਗ, ਟ੍ਰੈਫਿਕ ਅਤੇ ਸਾਈਬਰ ਕਰਾਈਮ ਸੰਬੰਧੀ ਵਿਦਿਆਰਥੀਆਂ ਲਈ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਏ.ਐੱਸ.ਆਈ ਗੁਰਜੰਟ ਸਿੰਘ ਜਟਾਣਾ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸਕੂਲ, ਏ.ਐੱਸ.ਆਈ ਇਕਬਾਲ ਸਿੰਘ (ਐੱਨ.ਡੀ.ਪੀ.ਐੱਸ ਸੈੱਲ) ਅਤੇ ਐੱਚ.ਸੀ ਗੁਰਸੇਵਕ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟ੍ਰੈਫਿਕ ਦੇ ਵੱਖ-ਵੱਖ ਤਰ੍ਹਾਂ ਦੇ ਨਿਯਮਾਂ ਸੰਬੰਧੀ ਵਿਸਥਾਰ ਨਾਲ ਜਾਣੂੰ ਕਰਵਾਇਆ। ਇਸ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਅਤੇ ਸਾਈਬਰ ਕਰਾਈਮ ਦੇ ਨਿਯਮਾਂ ਅਤੇ ਸ਼ਿਕਾਇਤਾਂ ਬਾਰੇ ਦੱਸਿਆ। ਇਸ ਮੌਕੇ ਮਲੋਟ ਗਰੁੱਪ ਆਫ਼ ਇੰਸਟੀਚਿਊਟ ਦੇ ਸਰਪ੍ਰਸਤ ਅਮਰੀਸ਼ ਸਿੰਘ ਬਰਾੜ, ਡਾਇਰੈਕਟਰ ਸ਼੍ਰੀ ਅਮਿਤ ਕੁਮਾਰ ਪ੍ਰਕਾਸ਼, ਪ੍ਰਿੰਸੀਪਲ ਡਾ. ਨਵਰੂਪ ਕੌਰ ਅਤੇ ਪ੍ਰਿੰਸੀਪਲ ਮੁਨੀਸ਼ ਜੋਸ਼ੀ ਵੱਲੋਂ ਕਾਲਜ ਪਹੁੰਚੀ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ। Author: Malout Live