ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ 18 ਜਨਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਟੇਟ ਇੰਸਟੀਚਿਊਟ ਆਫ ਡਰਾਈਵਿੰਗ ਸਕਿੱਲ, ਡੱਬਵਾਲੀ ਰੋਡ ਪਿੰਡ ਮਾਹੂਆਣਾ (ਮਲੋਟ) ਵਿਖੇ 18 ਜਨਵਰੀ 2024 ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਕੰਪਨੀ Heera Automobile ਵਿੱਚ Technician, Customer care Executive, Service Advisor, Insurance Executive, DSE Sales, Computer operator, Accountant ਲਈ ਕੇਵਲ 30 ਲੜਕੇ ਅਤੇ ਲੜਕੀਆਂ ਦੀ ਜਰੂਰਤ ਹੈ। ਇਸ ਲਈ ਯੋਗਤਾ ITI, Graduation, ਤਨਖਾਹ 10000 to 15000, ਉਮਰ 18 ਤੋਂ 30 ਸਾਲ ਹੋਣੀ ਚਾਹੀਦੀ ਹੈ। G.S Alloys ਵਿੱਚ Operator, Technician ਲਈ 150 ਲੜਕਿਆਂ ਦੀ ਜਰੂਰਤ ਹੈ। ਇਸ ਲਈ ਯੋਗਤਾ ITI, ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
SBI Life Insurance ਵਿੱਚ Insurance Advisor, Manager ਲਈ 20 ਲੜਕੇ ਅਤੇ ਲੜਕੀਆਂ ਦੀ ਲੋੜ ਹੈ। ਇਸ ਲਈ ਯੋਗਤਾ Graduation, ਤਨਖਾਹ 20000+ ਅਤੇ ਉਮਰ 20 ਤੋਂ 37 ਸਾਲ ਹੋਣੀ ਚਾਹੀਦੀ ਹੈ। AVC Moters ਵਿੱਚ Sales Consultant ਦੀ ਲੋੜ ਹੈ। ਇਸ ਲਈ 10 ਲੜਕਿਆਂ ਦੀ ਲੋੜ ਹੈ। ਇਸ ਲਈ ਯੋਗਤਾ 12th, ਤਨਖਾਹ 8000 to 10000 ਅਤੇ ਉਮਰ 21 ਤੋਂ 37 ਸਾਲ ਹੋਣੀ ਚਾਹੀਦੀ ਹੈ। ਕੈਂਪ ਵਿੱਚ ਭਾਗ ਲੈਣ ਸਮੇਂ ਪ੍ਰਾਰਥੀਆਂ ਕੋਲ ਆਪਣਾ RESUME, ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਸਮੇਤ ਫੋਟੋ ਕਾਪੀਆਂ, ਜਾਤੀ ਸਰਟੀਫਿਕੇਟ ਅਤੇ ਆਧਾਰ ਕਾਰਡ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਹੈੱਲਪਲਾਈਨ ਨੰਬਰਾਂ ਤੇ 98885-67317, 01633-262317, 97292-10975, 98727-45187 ਸੰਪਰਕ ਕਰ ਸਕਦੇ ਹੋ। Author: Malout Live